ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 7 ਫਰਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਰਾਮਪੁਰਾ ਸ਼ਹਿਰ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ 100 ਤੋਂ ਵੱਧ ਪਰਿਵਾਰਾਂ ਨੇ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ।ਮਲੂਕਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਕਾਸ ਦੇ ਮੁੱਦੇ ਤੇ ਹੀ ਲੋਕਾਂ ਤੋਂ ਸਮਰਥਨ ਮੰਗਿਆ ਜਾ ਰਿਹਾ ਹੈ।ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਹਜ਼ਾਰਾਂ ਪਰਿਵਾਰ ਅਤੇ ਕਈ ਵੱਡੇ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ।ਰਾਮਪੁਰਾ ਵਿੱਚ ਕਾਂਗਰਸ ਤੇ ਆਪ ਦਾ ਸਿਆਸੀ ਕਿਲ੍ਹਾ ਢਹਿ ਢੇਰੀ ਹੋ ਗਿਆ ਹੈ।
ਹਰ ਵਰਗ ਦੀ ਖੁਸ਼ਹਾਲੀ ਲਈ ਅਕਾਲੀ ਬਸਪਾ ਸਰਕਾਰ ਜ਼ਰੂਰੀ: ਸਿਕੰਦਰ ਸਿੰਘ ਮਲੂਕਾ
ਮਲੂਕਾ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਰਾਮਪੁਰਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।ਸਿਹਤ ਅਤੇ ਸਿੱਖਿਆ ਸਰਕਾਰ ਦਾ ਮੁੱਖ ਏਜੰਡਾ ਹੋਵੇਗਾ।ਸਕੂਲ ਤੋਂ ਲੈ ਕੇ ਉਚੇਰੀ ਵਿੱਦਿਆ ਤਕ ਮੁਫ਼ਤ ਪੜ੍ਹਾਈ ਅਤੇ ਮੁਫ਼ਤ ਇਲਾਜ ਹਰ ਨਾਗਰਿਕ ਦਾ ਹੱਕ ਹੋਵੇਗਾ।ਅਕਾਲੀ ਬਸਪਾ ਗੱਠਜੋੜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਬਣਾਇਆ ਗੱਠਜੋੜ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਕਿਸਾਨ ਮਜ਼ਦੂਰ ਏਕਤਾ ਦਾ ਪ੍ਰਤੀਕ ਹੈ।ਹਰ ਵਰਗ ਦੀ ਖੁਸ਼ਹਾਲੀ ਲਈ ਅਕਾਲੀ ਬਸਪਾ ਗੱਠਜੋੜ ਸਮੇਂ ਦੀ ਮੁੱਖ ਲੋਡ਼ ਹੈ।
ਇਸ ਮੌਕੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ ਸਾਬਕਾ ਪ੍ਰਧਾਨ ਹੈਪੀ ਬਾਂਸਲ ਬੀ ਸੀ ਵਿੰਗ ਪ੍ਰਧਾਨ ਸੁਰਿੰਦਰ ਜੌੜਾ ਵਪਾਰ ਵਿੰਗ ਦੇ ਗੁਰਚੇਤ ਸ਼ਰਮਾ ਨਰੇਸ਼ ਕੁਮਾਰ ਸੀ ਏ ਸੁਸ਼ੀਲ ਕੁਮਾਰ ਆਸ਼ੂ ਦੀਪੂ ਗਰਗ ਪ੍ਰਿੰਸ ਨੰਦਾ ਸੁਰਿੰਦਰ ਗਰਗ ਵਿਕਰਮਜੀਤ ਭੱਲਾ ਕਾਲਾ ਫੂਲ ਕੌਂਸਲਰ ਪਾਲੀ ਵਿਨੋਦ ਕੁਮਾਰ ਰੌਕੀ ਸਿੰਘ ਤੋਂ ਇਲਾਵਾ ਸ਼ਹਿਰ ਦੀ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ ਸੀ।
1047110cookie-checkਕਾਂਗਰਸ ਤੇ ਆਪ ਨੂੰ ਵੱਡਾ ਝਟਕਾ ਰਾਮਪੁਰਾ ਦੇ 100 ਪਰਿਵਾਰ ਅਕਾਲੀ ਦਲ ਚ ਸ਼ਾਮਲ