ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 18 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਾ. ਸੁਖਦੇਵ ਸਿੰਘ ਜਵੰਧਾ ਦੀ ਅਗਵਾਈ ਵਿੱਚ ਰਾਮਪੁਰਾ ਸਹਿਰ ਦੇ ਅੰਦਰਲੇ ਰੇਲਵੇ ਫਾਟਕਾਂ ਤੇ ਧਰਨਾ ਲਾਇਆ ਗਿਆ। ਜਿਸ ਵਿੱਚ ਕਿਸਾਨ, ਮਜਦੂਰ, ਔਰਤਾਂ ਅਤੇ ਸਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸਿਰਕਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ 3 ਅਕਤੂਬਰ ਨੂੰ ਲਖੀਮਪੁਰ ਖੀਰੀ ਉੱਤਰ ਪ੍ਰਦੇਸ ਵਿੱਚ ਵਾਪਰੀ ਹਿੰਸਕ ਘਟਨਾ ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸਰਾ ਦੇ ਮੁੰਡੇ ਅਸੀਸ ਮਿਸਰੇ ਨੇ ਅੰਜਾਮ ਦਿੱਤਾ ਹੈ। ਰੋਸ ਪ੍ਰਦਰਸਨ ਕਰ ਕੇ ਵਾਪਸ ਘਰਾਂ ਨੂੰ ਆ ਰਹੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਦਰੜ ਦਿੱਤਾ ਗਿਆ ਸੀ। ਅਜੇ ਮਿਸਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ ਜਿੰਨਾ ਚਿਰ ਅਜੇ ਮਿਸਰਾ ਮੰਤਰੀ ਪਦ ਤੇ ਹੈ ਉਨੀ ਦੇਰ ਉਸ ਦੇ ਮੁੰਡੇ ਅਸੀਸ ਮਿਸਰੇ ਤੇ ਕੋਈ ਕਾਰਵਾਈ ਨਹੀਂ ਹੋਣੀ। ਅਜੇ ਮਿਸਰਾ ਨੂੰ ਬਣਦੀ ਕਾਰਵਾਈ ਕਰ ਕੇ ਮੁਕੱਦਮਾ ਦਰਜ ਕਰ ਕੇ ਜੇਲ ਵਿੱਚ ਬੰਦ ਕੀਤਾ ਜਾਵੇ।
ਵਰਦੇ ਮੀਂਹ ਵਿੱਚ ਕਿਸਾਨ, ਮਜਦੂਰ, ਔਰਤਾਂ ਰੇਲਵੇ ਲਾਈਨਾਂ ਤੇ ਡੱਟੇ ਰਹੇ ਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਹਰੇ ਮਾਰਦੇ ਰਹੇ। ਇਸ ਮੌਕੇ ਮੋਠੂ ਸਿੰਘ ਕੋਟੜਾ, ਬਲਦੇਵ ਸਿੰਘ ਚਾਉਕੇ, ਗੁਲਾਬ ਸਿੰਘ ਜਿਉਦ, ਬੂਟਾ ਸਿੰਘ ਬੱਲੋ, ਕਾਲਾ ਸਿੰਘ ਪਿੱਥੋ, ਜਸਵੀਰ ਕੌਰ ਪਿੱਥੋ, ਸਰਬਜੀਤ ਸਿੰਘ ਨੌਜਵਾਨ ਭਾਰਤ ਸਭਾ, ਜਗਦੇਵ ਸਿੰਘ, ਸੁਖਦੇਵ ਸਿੰਘ ਜੇਠੂਕੇ, ਸੁਖਮੰਦਰ ਸਿੰਘ ਪਿੱਥੋ ਅਤੇ ਤੇਜਾ ਸਿੰਘ ਪਿੱਥੋ ਆਦਿ ਹਾਜਰ ਸਨ।
873200cookie-checkਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਰੇਲਾਂ ਦਾ ਚੱਕਾ ਜਾਮ ਕਰਕੇ ਧਰਨਾ ਲਗਾਇਆ