ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 4 ਜਨਵਰੀ,(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਦਿੱਲੀ ਵਿਖੇ ਚੱਲੇ ਕਿਸਾਨ ਅੰਦੋਲਨ ਵਿਚ ਵੱਖ ਵੱਖ ਕਿਸਾਨ ਆਗੂਆਂ ਨੇ ਕਿਸਾਨ ਅੰਦੋਲਨ ਦੀ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਪਾਇਆ ਇਸੇ ਲਡ਼ੀ ਤਹਿਤ ਪਿੰਡ ਲਹਿਰਾ ਧੂਰਕੋਟ ਦੇ ਜੁਝਾਰੂ ਵਰਕਰਾਂ ਨੂੰ ਕਿਸਾਨੀ ਸੰਘਰਸ਼ ਵਿਚ ਸੇਵਾ ਨਿਭਾਉਂਣ ਲਈ ਸਨਮਾਨਿਤ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰੈੱਸ ਸਕੱਤਰ ਗੁਰਦੀਪ ਗੱਗੀ ਨੇ ਦੱਸਿਆ ਕਿ ਪਿੰਡ ਇਕਾਈ ਵੱਲੋਂ ਲਾਭ ਸਿੰਘ, ਲੀਲਾ ਸਿੰਘ, ਬੰਤਾ ਸਿੰਘ ਨੂੰ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਲਗਾਤਾਰ ਘਰਾਂ ਵਿੱਚੋਂ ਦੁੱਧ ਅਤੇ ਲੰਗਰ ਇਕੱਠਾ ਕਰਨ ਦੀ ਤਨਦੇਹੀ ਨਾਲ ਸੇਵਾ ਨਿਭਾਈ ਅਤੇ ਦਿੱਲੀ ਮੋਰਚੇ ਵਿਚ ਲਗਾਤਾਰ ਰਹਿਣ ਦੀ ਡਿਊਟੀ ਦਿੱਤੀ। ਕਿਸਾਨੀ ਸੰਘਰਸ਼ ਤੋਂ ਪਹਿਲਾਂ ਪੰਜਾਬ ਵਿੱਚ ਚਲਦੇ ਮੋਰਚਿਆਂ ਵਿੱਚ ਇਨ੍ਹਾਂ ਵਰਕਰਾਂ ਨੇ ਡਟ ਕੇ ਸੇਵਾ ਕੀਤੀ।
ਇਸ ਮੌਕੇ ਇਕਾਈ ਪ੍ਰਧਾਨ ਅਰਸ਼ਿੰਦਰਪਾਲ ਸਿੰਘ ਟੋਨੀ, ਮੀਤ ਪ੍ਰਧਾਨ ਜਸਪ੍ਰੀਤ ਜੱਸਾ, ਖਜ਼ਾਨਚੀ ਅਮਨਦੀਪ ਕੌਰ, ਜਰਨਲ ਸੈਕਟਰੀ ਸਿਕੰਦਰ ਸਿੰਘ ਗੋਰਾ, ਪ੍ਰਚਾਰ ਸਕੱਤਰ ਗੁਰਚਰਨ ਸਿੰਘ, ਕੁਲਵਿੰਦਰ ਕੌਰ, ਨਿਰਮਲਾ ਦੇਵੀ ਹਾਜ਼ਰ ਸਨ।
984600cookie-checkਕਿਸਾਨ ਸੰਘਰਸ਼ ਵਿਚ ਹਿੱਸਾ ਪਾਉਣ ਵਾਲੇ ਵਰਕਰਾਂ ਨੂੰ ਕੀਤਾ ਸਨਮਾਨਿਤ