December 9, 2024

Loading

ਚੜ੍ਹਤ ਪੰਜਾਬ ਦੀ
ਸਾਹਨੇਵਾਲ/ਲੁਧਿਆਣਾ : ਪ੍ਰਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨੀ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ ਭਾਰਤ ਰਤਨ ਬਾਬਾ ਸਾਹਿਬ ਜੀ ਦੀ ਜੀਵਨੀ ਸਬੰਧੀ ਇਮਤਿਹਾਨ ਲਿਆ ਗਿਆ, ਜਿਸ ਤਹਿਤ ਲੈਕਚਰਾਰ ਜਗਦੀਪ ਸਿੰਘ ਅਤੇ ਗਗਨ ਸਪੋਰਟਸ ਕਲੱਬ ਦੇ ਪ੍ਰਧਾਨ ਅਮਰਿੰਦਰ ਸਿੰਘ ਅਨਮੋਲ ਵੱਲੋਂ ਕੂੰਮ ਕਲਾਂ ਵਿਖੇ ਸੈਂਟਰ ਬਣਾਇਆ ਗਿਆ।
ਇਸ ਮੌਕੇ ਲੈਕਚਰਾਰ ਜਗਦੀਪ ਸਿੰਘ ਨੇ ਦੱਸਿਆ ਬਾਬਾ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਸਬੰਧੀ ਲੈ ਗਏ ਇਸ ਇਮਤਿਹਾਨ ਨੂੰ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਪ੍ਰੀਖਿਆ ਦਿੱਤੀ ਜਿਸ ‘ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਲੋਕਾਂ ਦੇ ਇਲਾਵਾ 185 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਹੈ ਅਤੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰਭਜਨ ਸਿੰਘ, ਹਰਪ੍ਰੀਤ ਸਿੰਘ, ਗੋਬਿੰਦ ਸਿੰਘ,  ਬਰਿੰਦਰ ਸਿੰਘ, ਜਸਵੀਰ ਸਿੰਘ,  ਸਵਰਨ ਸਿੰਘ, ਮਨੀਸ਼ ਕੁਮਾਰ, ਮਨਦੀਪ ਸਿੰਘ, ਗੁਰਕਰਨ ਸਿੰਘ, ਬਲਵਿੰਦਰ ਸਿੰਘ (ਸਾਰੇ ਅਧਿਆਪਕ ਸਾਹਿਬਾਨ) ਆਦਿ ਵੱਲੋਂ ਪ੍ਰੀਖਿਆ ਕੇਂਦਰ ‘ਚ ਨਿਗਰਾਨੀ ਵਜੋਂ ਹਾਜ਼ਰ ਰਹੇ ਜਿਸ ਦੇ ਨਤੀਜੇ ਆਉਣ ‘ਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਅਮਰਿੰਦਰ ਸਿੰਘ ਅਨਮੋਲ ਨੇ ਦੱਸਿਆ ਕਿ ਇਹ ‘ ਡਾ. ਅੰਬੇਡਕਰਜ ਮੈਸੇਜ ‘ (ਡਾ. ਭੀਮ ਰਾਓ ਅੰਬੇਡਕਰ ਜੀ ਦਾ ਸੁਨੇਹਾ) ਨਾਮ ਹੇਠ ਪ੍ਰੀਖਿਆ ਕਰਵਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵੱਲੋਂ ਫਗਵਾੜਾ ਵਿਖੇ ਅੰਬੇਡਕਰ ਦੇ ਵਿਚਾਰਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ 14ਵੀਂ ਪੁਸਤਕ ਪ੍ਰਤੀਯੋਗਤਾ ਦਾ ਕੇਂਦਰ ਅੰਬੇਡਕਰ ਭਵਨ ਬਣਾਇਆ ਗਿਆ ਹੈ।ਅੰਤ ਵਿੱਚ ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀ ਲਈ ਪ੍ਰੀਖਿਆ ਕੇਂਦਰ ਵਿੱਚ ਵੈਸ਼ਨੂੰ ਖਾਣ – ਪੀਣ ਦਾ ਪ੍ਰਬੰਧ ਵੀ ਖਾਸ ਤੌਰ ‌’ਤੇ ਕੀਤਾ ਗਿਆ ਸੀ।ਇਸ ਮੌਕੇ ਨੰਬਰਦਾਰ ਭਾਗ ਸਿੰਘ,ਜਵੰਦ ਸਿੰਘ ,ਹਰਿੰਦਰ ਸਿੰਘ ਕੇਵਲ,ਲਖਵੀਰ ਸਿੰਘ ਲੱਕੀ,ਲਖਵਿੰਦਰ ਸਿੰਘ ਹੈਪੀ, ਜੈਦੀਪ ਸਿੰਘ, ਗੁਰਮੁੱਖ ਸਿੰਘ, ਵਰਿੰਦਰ ਸਿੰਘ ਆਦਿ ਹੋਰ ਪਤਵੰਤੇ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
159530cookie-checkਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੀ ਜੀਵਨੀ ਸਬੰਧੀ ਪ੍ਰੀਖਿਆ ਲਈ ,ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਵੀ ਦਿੱਤੀ ਪ੍ਰੀਖਿਆ 
error: Content is protected !!