April 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 25 ਫਰਵਰੀ (ਪ੍ਰਦੀਪ ਸ਼ਰਮਾ):ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੇਂਦਰ ਸਰਕਾਰ ਤੇ ਦੋਸ ਲਾਉਦਿਆ ਕਿਹਾ ਕਿ ਪਿਛਲੇ ਦਿਨੀ ਰੂਸ ਨੇ ਯੂਕਰੇਨ ਤੇ ਹਮਲਾ ਕਰਦਿਆਂ ਜੰਗ ਦਾ ਐਲਾਨ ਕੀਤਾ ਤੇ ਹੁਣ ਯੂਕਰੇਨ ਤੇ ਰੂਸ ਵਿਚਾਲੇ ਜੰਗ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਜੰਗ ਦੇ ਐਲਾਨ ਤੋ ਬਾਅਦ ਯੂਕਰੇਨ ਵਿੱਚ ਰਹਿ ਰਹੇ ਭਾਰਤੀ ਨਾਗਰਿਕ ਤੇ ਵਿਦਿਆਰਥੀਆਂ ਵਿੱਚ ਦਹਿਸਤ ਦਾ ਮਹੌਲ ਪੈਦਾ ਹੋ ਗਿਆ। ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਭਾਰਤ ਸਰਕਾਰ ਉਚਿਤ ਕਦਮ ਚੁੱਕਣ ਚ ਅਸਫਲ ਹੋ ਰਹੀ ਹੈ। ਏਅਰ ਇੰਡੀਆ ਕੰਪਨੀ ਨੂੰ ਵੇਚਣ ਕਰਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਏਅਰ ਟਿਕਟਾਂ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਵਾਧਾ ਕਰਕੇ ਸੰਕਟ ਚ ਫਸੇ ਲੋਕਾਂ ਦੀ ਮੱਦਦ ਬਜਾਏ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਯੂਕਰੇਨ ਵਿੱਚੋ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਆਮ ਆਦਮੀ ਪਾਰਟੀ ਨੇ ਆਪਣੀ ਸਮਰੱਥਾ ਅਨੁਸਾਰ ਪਹਿਲ ਕਦਮੀ ਕਰਦਿਆਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਮੋਬਾਇਲ ਨੰਬਰ ਜਾਰੀ ਕੀਤਾ ਤਾਂ ਕਿ ਉਹਨਾਂ ਦੀ ਮਦਦ ਕੀਤਾ ਜਾ ਸਕੇ। ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਯੂਕਰੇਨ ਵਿੱਚ ਫਸੇ ਪੰਜਾਬੀਆਂ  ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਵਟਸਐਪ ਮੋਬਾਇਲ ਨੰਬਰ 98778-47778 ਤੇ ਸੰਪਰਕ ਕਰਨ ਤਾਂ ਕਿ ਉਹਨਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ ਉਹਨਾਂ ਕਿਹਾ ਕਿ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਅਸੀ ਹਰ ਸੰਭਵ ਮਦਦ ਕਰਾਗੇ।
107950cookie-checkਯੂਕਰੇਨ ‘ਚ ਫਸੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਆਪ ਅੱਗੇ ਆਈ ਭਗਵੰਤ ਮਾਨ ਨੇ ਜਾਰੀ ਕੀਤਾ ਮੋਬਾਇਲ ਨੰਬਰ :ਬਲਕਾਰ ਸਿੱਧੂ
error: Content is protected !!