December 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 17 ਅਕਤੂਬਰ (ਪ੍ਰਦੀਪ ਸ਼ਰਮਾ ) : ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਹਾੜਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਮਠਿਆਈਆਂ ਵੰਡਣ ਦੇ ਨਾਲ ਨਾਲ ਪਟਾਖੇ ਚਲਾ ਕੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ। ਇਸ ਸਮੇਂ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਵਰਗੇ ਨੇਕ ਤੇ ਈਮਾਨਦਾਰ ਇਨਸਾਨ ਸਦੀਆਂ ਵਿਚ ਹੀ ਪੈਦਾ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਦੇ ਤੌਰ ਤੇ ਮਾਨ ਸਾਹਿਬ ਵੱਲੋਂ ਲਾਮਿਸਾਲ ਫੈਸਲੇ ਲਏ ਗਏ ਹਨ ਜਿਥੇ ਬੇਰੁਜ਼ਗਾਰੀ ਖਤਮ ਕਰਨ ਲਈ ਵੱਖ ਵੱਖ ਵਿਭਾਗਾਂ ਵਿਚ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ ਉਥੇ ਸੂਬੇ ਦੀ ਅੱਧੀ ਤੋਂ ਵੱਧ ਜਨਤਾ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਜਿਹੇ ਹੀਰੇ ਇਨਸਾਨ ਹਨ ਜਿਨ੍ਹਾਂ ਨੂੰ ਆਮ ਆਦਮੀ ਦੀ ਹਰ ਪੀੜ ਤੇ ਦੁੱਖ ਤਕਲੀਫ ਦਾ ਅਹਿਸਾਸ ਹੈ ਅਤੇ ਕਈ ਵਾਰ ਤਾਂ ਉਹ ਪਿਛਲੀਆਂ ਸਰਕਾਰਾਂ ਸਮੇਂ ਹੋਈ ਪੰਜਾਬ ਦੀ ਲੁੱਟ ਵਾਲੀਆਂ ਫਾਈਲਾਂ ਵੇਖ ਕੇ ਅਤੀ ਭਾਵੁਕ ਵੀ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਹੋਈ ਕਾਰਵਾਈ ਭਗਵੰਤ ਮਾਨ ਸਦਕਾ ਹੀ ਸੰਭਵ ਹੋ ਸਕੀ ਹੈ ਕਿਉਂਕਿ ਪਿਛਲੀਆਂ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਇਕ ਦੂਜੇ ਦੇ ਪਰਦੇ ਢੱਕ ਲੈਂਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਇਕ ਯੋਗ ਮੁੱਖ ਮੰਤਰੀ ਦੇ ਹੱਥਾਂ ਵਿਚ ਸੁਰੱਖਿਅਤ ਹੈ ਅਤੇ ਕੁਝ ਕੁ ਸਾਲਾਂ ਵਿਚ ਹੀ ਸਾਡਾ ਪੰਜਾਬ ਦੁਬਾਰਾ ਰੰਗਲਾ ਬਣ ਜਾਵੇਗਾ।
ਇਸ ਮੌਕੇ ਰਵੀ ਸਿੰਗਲਾ (ਕਾਲਾ ਭੁੱਚੋ), ਆਰ.ਐਸ. ਜੇਠੀ, ਨਰੇਸ਼ ਕੁਮਾਰ ਬਿੱਟੂ, ਸਤਵਿੰਦਰ ਸਿੰਘ ਪੰਮਾ ਪ੍ਰਧਾਨ, ਜੋਧਾ ਸਿੰਘ ਮਹਿਰਾਜ, ਲੇਖ ਰਾਜ, ਮਨੋਜ ਕੁਮਾਰ, ਰੌਬੀ ਬਰਾੜ, ਦਰਸ਼ਨ ਸੋਹੀ, ਸੁੱਖੀ ਮਹਿਰਾਜ, ਸੀਰਾ ਮੱਲੂਆਣਾ ਆਦਿ ਆਪ ਆਗੂ ਹਾਜ਼ਰ ਸਨ।
#For any kind of News and advertisment contact us on 980-345-0601
131600cookie-checkਬਲਕਾਰ ਸਿੱਧੂ ਦੀ ਅਗਵਾਈ ‘ਚ ਕੇਕ ਕੱਟ ਕੇ ਮਨਾਇਆ ਭਗਵੰਤ ਮਾਨ ਦਾ ਜਨਮਦਿਨ
error: Content is protected !!