ਚੜ੍ਹਤ ਪੰਜਾਬ ਦੀ
ਮਾਨਸਾ 18 ਅਪ੍ਰੈਲ (ਪ੍ਰਦੀਪ ਸ਼ਰਮਾਂ): ਅੱਜ ਭੀਖੀ ਦੇ ਮੇਨ ਚੌਕ ਵਿਚ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਪਟਿਆਲਾ ਸੜਕ ਜਾਮ ਕੀਤੀ ਗਈ ਜਿਸ ਵਿਚ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਨੇ ਹਿੱਸਾ ਪਾਇਆ ਭਾਵੇਂ ਸੜਕ ਤੱਤੀ ਸੀ ਤਾਪਮਾਨ 40 ਡਿਗਰੀ ਤੋਂ ਪਾਰ ਸੀ ਪਰ ਕਿਰਤੀ ਲੋਕਾਂ ਨੇ ਏਕੇ ਦਾ ਸਬੂਤ ਦਿੱਤਾ ਕਿਉਂਕਿ 29 ਮਾਰਚ ਨੂੰ ਪਿੰਡ ਮੋਜੋ ਤੋਂ ਭੀਖੀ ਥਾਣੇ ਦੇ ਐਸਐਚਓ ਵੱਲੋਂ ਨਾਜਾਇਜ਼ ਮਾਈਨਿੰਗ ਦੇ ਕਾਨੂੰਨ ਦੀ ਆੜ ਵਿੱਚ ਤਿੰਨ ਟਰੈਕਟਰ ਇਕ ਟਰਾਲੀ ਇਕ ਜੇ ਸੀ ਬੀ ਥਾਣਾ ਭੀਖੀ ਵਿੱਚ ਬੰਦ ਕੀਤੇ ਹੋਏ ਹਨ ਇਨ੍ਹਾਂ ਨੂੰ ਛੁਡਾਉਣ ਲਈ ਪੰਜ ਦਿਨਾਂ ਤੋਂ ਥਾਣਾ ਭੀਖੀ ਦਾ ਘਿਰਾਓ ਕੀਤਾ ਹੋਇਆ ਹੈ ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਅੱਜ ਮਜਬੂਰ ਹੋ ਕੇ ਜਥੇਬੰਦੀਆਂ ਨੂੰ ਮੇਨ ਸੜਕ ਤੇ ਜਾਮ ਲਾਉਣਾ ਪਿਆ ਬੁਲਾਰਿਆਂ ਨੇ ਆਪ ਸਰਕਾਰ ਤੋਂ ਮੰਗ ਕੀਤੀ ਕਿ ਜਬਰੀ ਬੰਦ ਕੀਤੀ ਮਸ਼ੀਨਰੀ ਤੁਰੰਤ ਛੱਡੀ ਜਾਵੇ ਮੌਕੇ ਤੇ ਆ ਕੇ ਡੀ ਐੱਸ ਪੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਮਸ਼ੀਨਰੀ ਛੱਡੀ ਜਾਵੇਗੀ ਕਿਸਾਨ ਆਗੂਆਂ ਨੇ ਕਿਹਾ ਥਾਣੇ ਦਾ ਘਿਰਾਓ ਜਾਰੀ ਰਹੇਗਾ।
ਇਸ ਮੌਕੇ ਤੇ ਬੀ ਕੇ ਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਮਾਓ ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਭਾਈਕੇ ਬੀਕੇਯੂ ਮਾਨਸਾ ਦੇ ਉੱਗਰ ਸਿੰਘ ਮਾਨਸਾ ਕੁੱਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਭੀਖੀਇਨ੍ਹਾਂ ਤੋਂ ਇਲਾਵਾ ਮਹਿੰਦਰ ਸਿੰਘ ਭੈਣੀਬਾਘਾ ਸਵਰਨ ਸਿੰਘ ਬੋਡ਼ਾਵਾਲ ਬਲਵਿੰਦਰ ਸ਼ਰਮਾ ਖਿਆਲਾ ਮੱਖਣ ਭੈਣੀਬਾਘਾ ਹਰਦੇਵ ਸਿੰਘ ਰਾਠੀ ਰਾਜ ਅਕਲੀਆ ਰਾਜਪਾਲ ਅਲੀਸ਼ੇਰ ਬਲਦੇਵ ਸਮਾਓ ਮਨਜੀਤ ਉੱਲਕ ਪੱਪੀ ਮਾਖਾ ਤਾਰਾ ਚੰਦ ਬਰੇਟਾ ਮਹਿੰਦਰ ਸਿੰਘ ਕੁਲਰੀਆਂ ਮੇਲਾ ਸਿੰਘ ਦਿਆਲਪੁਰਾ ਦਰਸ਼ਨ ਸਿੰਘ ਗੁਰਨੇ ਅਤੇ ਵਸਾਵਾ ਸਿੰਘ ਧੰਨਪੁਰਾ ਅਤੇ ਭੈਣ ਕੁਲਵਿੰਦਰ ਕੌਰ ਆਕਲੀਆ ਗੁਰਪ੍ਰੀਤ ਕੌਰ ਮਾਨਸਾ ਸ਼ਿੰਦਰਪਾਲ ਕੌਰ ਮਾਨਸਾ ਆਦਿ ਨੇ ਸੰਬੋਧਨ ਕੀਤਾ।
1152400cookie-checkਨਾਜਾਇਜ਼ ਮਾਈਨਿੰਗ ਦੀ ਆਡ਼ ਵਿਚ ਜਬਰੀ ਬੰਦ ਕੀਤੀ ਮਸ਼ੀਨਰੀ ਛਡਾਉਣ ਲਈ ਬਠਿੰਡਾ ਪਟਿਆਲਾ ਸੜਕ ਜਾਮ ਕੀਤੀ — ਕਿਸਾਨ ਆਗੂ