January 15, 2025

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,1 ਜਨਵਰੀ, (ਪਰਦੀਪ ਸ਼ਰਮਾ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਲਈ ਵਿਸੇਸ ਉਪਰਾਲੇ ਕੀਤੇ ਜਾਣਗੇ ਅਤੇ ਪੰਜਾਬ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਪਹਿਲ ਦੇ ਅਧਾਰਤ ਕੰਮ ਕਰਾਂਗੇ ਤਾਂ ਕਿ ਪੰਜਾਬ ਨੂੰ ਨਸਿਆ ਦੀ ਦਲਦਲ ਵਿੱਚੋ ਕੱਢ ਕੇ ਨਰੋਈ ਸਿਹਤਮੰਦ ਨੌਜਵਾਨੀ ਅੱਗੇ ਆਉਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਇੰਨਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਆਪ ਦੇ ਵਲੰਟੀਅਰ ਦਰਸ਼ਨ ਸਿੰਘ ਸੋਹੀ ਦੇ ਛੋਟੇ ਭਰਾ ਸਿਕੰਦਰ ਸਿੰਘ ਫੂਲ ਨੂੰ ਸਨਮਾਨਿਤ ਕਰਨ ਮੌਕੇ ਕੀਤਾ।

ਰਾਮਪੁਰਾ ਫੂਲ ਚ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿਖੇ ਰੱਖੇ ਇੱਕ ਸਾਦਾ ਸਮਾਗਮ ਦੌਰਾਨ ਏਸ਼ੀਅਨ ਪਾਵਰਲਿਫਟਿੰਗ ਚੈਂਪੀਅਨਸ਼ਿਪ 2021 ਤੁਰਕੀ ਦੇ 105 ਕਿਲੋ ਵਰਗ ਵਿੱਚ ਸਿਲਵਰ ਮੈਡਲ ਜਿੱਤ ਕੇ ਹਲਕਾ ਰਾਮਪੁਰਾ ਫੂਲ ਦਾ ਨਾਮ ਰੌਸ਼ਨ ਕਰਨ ਵਾਲੇ ਸਿਕੰਦਰ ਸਿੰਘ ਫੂਲ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਲਕਾਰ ਸਿੱਧੂ ਨੇ ਕਿਹਾ ਕਿ ਨੌਜਵਾਨ ਦੀ ਅਣਥੱਕ ਮਿਹਨਤ ਤੇ ਪ੍ਰਾਪਤੀ ਤੇ ਸਾਨੂੰ ਮਾਣ ਹੈ ਤੇ ਇਹ ਨੌਜਵਾਨ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ । ਇਸ ਮੌਕੇ  ਉਹਨਾਂ ਨਾਲ ਸੀਰਾ ਮੱਲੂਆਣਾ , ਬਲਾਕ ਪ੍ਰਧਾਨ ਰਾਜੂ ਜੇਠੀ , ਆਰ. ਐਸ. ਜੇਠੀ ,ਬੂਟਾ ਸਿੰਘ ਆੜ੍ਹਤੀਆ, ਦਰਸ਼ਨ ਸਿੰਘ ਸੋਹੀ ,ਗੋਰਾ ਲਾਲ ਸਰਪੰਚ ,  ਲਖਵਿੰਦਰ ਸਿੰਘ ,ਗੋਲਡੀ ਵਰਮਾ ,ਰਾਜਾ ਸਿੰਘ ਬੁੱਟਰ  ਅਤੇ ਲੱਕੀ ਬਾਹੀਆ  ਆਦਿ ਹਾਜਰ ਸਨ।

 

97910cookie-checkਏਸੀਅਨ ਚੈਪੀਅਨਸਿਪ ‘ਚ ਸਿਲਵਰ ਮੈਡਲ ਜਿੱਤਣ ਵਾਲੇ ਸਿਕੰਦਰ ਸਿੰਘ ਨੂੰ ਬਲਕਾਰ ਸਿੱਧੂ ਨੇ ਕੀਤਾ ਸਨਮਾਨਿਤ
error: Content is protected !!