December 21, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ , 15 ਜਨਵਰੀ , (ਪ੍ਰਦੀਪ ਸ਼ਰਮਾ) :ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ  ਨਾਲ ਸਹਿਰ ਦੀ ਪਟਿਆਲਾ ਮੰਡੀ ਦੇ ਦੁਕਾਨਦਾਰਾਂ ,ਆੜ੍ਹਤੀਆ ਤੇ ਵਪਾਰੀਆਂ ਨੇ ਵਿਸੇਸ ਇਕੱਤਰਤਾ ਕਰਦਿਆ ਆਮ ਆਦਮੀ ਪਾਰਟੀ ਤੇ ਭਰੋਸਾ ਜਿਤਾਉਦਿਆ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਹਮਾਇਤ ਦਾ ਐਲਾਨ ਕੀਤਾ। ਉਹਨਾਂ ਇਸ ਇਕੱਤਰਤਾ ਵਿੱਚ ਪਟਿਆਲਾ ਮੰਡੀ ਨੂੰ ਦੁਰਪੇਸ ਆ ਰਹੀਆਂ ਸਮੱਸਿਆਵਾਂ ਵਾਰੇ ਜਾਣਕਾਰੀ ਦਿੱਤੀ।
ਵਪਾਰੀਆ ਤੇ ਦੁਕਾਨਦਾਰਾਂ ਦਾ ਮਿਲ ਰਿਹਾ ਭਰਪੂਰ ਸਮਰਥਨ ਸਹਿਰੀਆ ਨੇ ਆਪ ਤੇ ਜਿਤਾਇਆ ਭਰੋਸਾ 
ਇਸ ਮੌਕੇ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਸਹਿਰ ਰਾਮਪੁਰਾ ਫੂਲ ਤੋ ਬਹੁਤ ਸਹਿਯੋਗ ਮਿਲ ਰਿਹਾ ਸਮੂਹ ਦੁਕਾਨਦਾਰ ਭਾਈਚਾਰਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਯੋਜਨਾਵਾਂ ਤੇ ਨੀਤੀਆਂ ਤੋ ਪ੍ਰਭਾਵਿਤ ਹੈ। ਉਹਨਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਇੱਕ ਮੌਕਾ ਕੇਜਰੀਵਾਲ ਨੂੰ ਦਿਓ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ।
ਪੰਜਾਬ ਦੀ ਸੱਤਾ ਵਿਚ ਆਏ ਤਾਂ ਅਮਨ ਸਾਂਤੀ ਨੂੰ ਪਹਿਲ ਦੇਵਾਂਗੇ, ਤੁਹਾਡੀ ਸੁਰੱਖਿਆ ਸਾਡਾ ਪਹਿਲਾਂ ਫਰਜ਼ :ਬਲਕਾਰ ਸਿੱਧੂ
ਹਲਕਾ ਰਾਮਪੁਰਾ ਫੂਲ ਦੇ ਦੋਵੇ ਸਾਬਕਾ ਮੰਤਰੀਆਂ ਮਲੂਕਾ ਤੇ ਕਾਂਗੜ ਨੂੰ ਤੁਸੀ ਪਰਖ ਚੁੱਕੇ ਹੋ ਉਹਨਾਂ ਨੇ ਕੀ ਕੀਤਾ ਇਹ ਦੱਸਣ ਦੀ ਲੋੜ ਨਹੀ ਹਲਕੇ ਦੇ ਮਾੜੇ ਹਲਾਤ ਸਭ ਕੁੱਝ ਬਿਆਨ ਕਰ ਰਹੇ ਨੇ ਜੇ ਤੁਸੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਕੇ ਵਿਧਾਨ ਸਭਾ ਚ ਭੇਜੋਗੇ ਤਾਂ ਅਸੀ ਤੁਹਾਡੀ ਸੁਰੱਖਿਆ ਦੀ ਗਰੰਟੀ ਲਵਾਗੇ ਸਹਿਰੀ ਭਾਈਚਾਰੇ ਨੂੰ  ਕਿਸੇ ਕਾਰੋਬਾਰੀ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀ ਆਵੇਗੀ ਅਸੀ ਅਮਨ ਸਾਂਤੀ ਨੂੰ ਪਹਿਲ ਦੇਵਾਗੇ।ਉਹਨਾਂ ਕਿਹਾ ਕਿ ਇਉਦੇ ਦਿਨਾਂ ਵਿੱਚ ਪਟਿਆਲਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਬਹੁਤ ਸਾਰੇ ਪਰੀਵਾਰਾ ਨੂੰ ਆਮ ਆਦਮੀ ਪਾਰਟੀ ਵਿੱਚ ਸਾਮਲ ਕਰਾਵਾਗੇ।

 

99810cookie-checkਰਾਮਪੁਰਾ ਸ਼ਹਿਰ ਦੀ ਪਟਿਆਲਾ ਮੰਡੀ ‘ਚ ਬਲਕਾਰ ਸਿੱਧੂ ਨੇ ਕੀਤੀ ਦੁਕਾਨਦਾਰਾਂ ਨਾਲ ਵਿਸੇਸ ਇਕੱਤਰਤਾ
error: Content is protected !!