ਚੜ੍ਹਤ ਪੰਜਾਬ ਦੀ
ਲੁਧਿਆਣਾ (ਰਵੀ ਵਰਮਾ):ਅੱਜ ਇੱਥੇ ਆਜ਼ਾਦ ਸਮਾਜ ਪਾਰਟੀ ਦੇ ਇੰਚਾਰਜ ਐਮਐਲ ਤੋਮਰ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਚ ਹੋਈ ਇਕ ਅਹਿਮ ਬੈਠਕ ਵਿੱਚ ਪੰਜਾਬ ਦੇ ਮੁੱਦਿਆਂ ਤੇ ਵਿਚਾਰ ਚਰਚਾ ਹੋਈ, ਇਸ ਦੌਰਾਨ ਬੈਠਕ ਵਿੱਚ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਰਿਹਾਇਸ਼ ਦੇ ਘਿਰਾਓ ਸਬੰਧੀ ਵਿਉਂਤਬੰਦੀ ਵੀ ਬਣਾਈ ਗਈ ਤੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ, ਬੈਠਕ ਦੀ ਅਗਵਾਈ ਕਰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਪੰਜਾਬ ਦੀ ਸੁੱਤੀ ਹੋਈ ਕੈਪਟਨ ਸਰਕਾਰ ਨੂੰ ਜਗਾਉਣ ਲਈ ਆਜ਼ਾਦ ਸਮਾਜ ਪਾਰਟੀ ਨੇ ਪਹਿਲਾਂ ਹੀ ਕੱਲ੍ਹ ਦਾ ਦਿਨ ਚੁਣਿਆ ਸੀ ਅਤੇ ਹੁਣ ਤੀਜਾ ਮੋਰਚਾ ਬਣਨ ਤੋਂ ਬਾਅਦ ਤੀਜੇ ਮੋਰਚੇ ਨਾਲ ਸਬੰਧਤ ਸਿਆਸੀ ਪਾਰਟੀਆਂ ਵੀ ਉਨ੍ਹਾਂ ਦਾ ਸਾਥ ਦੇਣ ਲਈ ਕੱਲ੍ਹ ਪਟਿਆਲਾ ਪਹੁੰਚ ਰਹੀਆਂ ਨੇ ਜਿੱਥੇ ਮੁੱਖ ਮੰਤਰੀ ਨੂੰ ਜਗਾਇਆ ਜਾਵੇਗਾ, ਉਨ੍ਹਾਂ ਕਿਹਾ ਕਿ ਅੱਜ ਗ਼ਰੀਬ ਮਜ਼ਦੂਰ ਕਿਸਾਨ ਵਰਗ ਕੱਚੇ ਅਧਿਆਪਕ ਆਂਗਨਵਾੜੀ ਵਰਕਰ ਹਰ ਵਰਗ ਪ੍ਰੇਸ਼ਾਨ ਹੈ ਅਤੇ ਸੜਕਾਂ ਤੇ ਬੈਠਾ ਹੈ ਜਿਨ੍ਹਾਂ ਨੂੰ ਹੱਕ ਦਿਵਾਉਣ ਲਈ ਪੰਜਾਬ ਅੰਦਰ ਤੀਜੇ ਮੋਰਚੇ ਦਾ ਗਠਨ ਕੀਤਾ ਗਿਆ ਅਤੇ ਉਹ ਰਵਾਇਤੀ ਪਾਰਟੀਆਂ ਨੂੰ ਪੰਜਾਬ ਚ ਹੋ ਰਹੀ ਲੁੱਟ ਖਸੁੱਟ ਤੋਂ ਬਚਾਏਗਾ।
ਪੰਜਾਬ ਦੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਕਾਰਨ ਮੁੱਖ ਮੰਤਰੀ ਪੰਜਾਬ ਨੂੰ ਜਗਾਉਣ ਲਈ ਆਜ਼ਾਦ ਸਮਾਜ ਪਾਰਟੀ ਅਤੇ ਤੀਜੇ ਮੋਰਚੇ ਦੇ ਹੋਰ ਦਲ ਪਹੁੰਚਣਗੇ ਪਟਿਆਲਾ
ਇਸ ਮੌਕੇ ਪਾਰਟੀ ਦੇ ਇੰਚਾਰਜ ਐਮ ਐਲ ਤੋਮਰ ਅਤੇ ਮਾਲਵਾ ਜ਼ੋਨ ਦੇ ਇੰਚਾਰਜ ਐਡਵੋਕੇਟ ਇੰਦਰਜੀਤ ਨੇ ਕਿਹਾ ਕਿ ਜਿੰਨੇ ਵੀ ਵਰਗ ਪੰਜਾਬ ਦੀ ਸਰਕਾਰ ਦੇ ਖਿਲਾਫ ਸੜਕਾਂ ਤੇ ਬੈਠ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਨੂੰ ਤੀਜਾ ਮੋਰਚਾ ਆਪਣਾ ਸਮਰਥਨ ਦੇਵੇਗਾ ਅਤੇ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੇਗਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਤੀਜਾ ਮੋਰਚਾ ਵਿਧਾਨ ਸਭਾ ਚੋਣਾਂ ਚ ਸਾਰੀਆਂ ਸੀਟਾਂ ਤੇ ਲੜ ਕੇ ਆਪਣੀ ਸਰਕਾਰ ਬਣਾਏਗਾ ਅਤੇ ਪੰਜਾਬ ਦੀਆਂ ਲੋਟੂ ਰਵਾਇਤੀ ਪਾਰਟੀਆਂ ਤੂੰ ਪੰਜਾਬ ਨੂੰ ਬਚਾਏਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਬੀਤੀਆਂ ਵਿਧਾਨ ਸਭਾ ਚੋਣਾਂ ਚ ਵਾਅਦੇ ਕੀਤੇ ਸਨ ਉਨ੍ਹਾਂ ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਇਨ੍ਹਾਂ ਵਾਅਦਿਆਂ ਸਬੰਧੀ ਕਾਂਗਰਸ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਵੱਲੋਂ ਕੱਲ੍ਹ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਐਡਵੋਕੇਟ ਇੰਦਰਜੀਤ ਸਿੰਘ ਇੰਚਾਰਜ ਮਾਲਵਾ ਜ਼ੋਨ ਏਐਸਪੀ, ਰਾਮ ਸਿੰਘ ਬਲੀਨਾ ਇੰਚਾਰਜ ਦੋਆਬਾ ਏਐੱਸਪੀ, ਹੈਪੀ ਕੈਂਥ ਪ੍ਰਧਾਨ ਯੂਥ ਏਐੱਸਪੀ ਜਲੰਧਰ, ਸਤਨਾਮ ਸਿੰਘ ਬਾਹਮਣੀਵਾਲ ਪ੍ਰਧਾਨ ਜਲੰਧਰ ਏਐੱਸਪੀ, ਕੁਲਵੰਤ ਸਿੰਘ ਪ੍ਰਧਾਨ ਪਟਿਆਲਾ ਏਐੱਸਪੀ, ਹਰਿੰਦਰ ਸਿੰਘ ਧੂਰੀ ਪ੍ਰਧਾਨ ਸੰਗਰੂਰ ਏਐਸਪੀ ਅਤੇ ਪਾਰਟੀ ਦੇ ਹੋਰਨਾਂ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਪਟਿਆਲਾ ਦੇ ਵਿਚ ਪੁੱਜ ਕੇ ਉਹ ਗ਼ਰੀਬ ਮਜ਼ਦੂਰਾਂ ਦਲਿਤਾਂ ਅਤੇ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨਗੇ।