December 22, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 7 ਮਾਰਚ (ਕੁਲਵਿੰਦਰ ਕੜਵਲ) : ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੇਦਪ੍ਰਕਾਸ਼ ਸੰਧੂ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਨਕਦੀ ਰਹਿਤ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰ ਸੰਧੂ ਨੇ ਕਿਹਾ ਕਿ ਇਸ ਯੋਜਨਾ ਅਧੀਨ ਬਣੇ ਕਾਰਡ ਧਾਰਕਾਂ ਨੂੰ ਅਤੇ ਉਹਨਾਂ ਦੇ ਪਰਿਵਾਰਿਕ ਮੇਂਬਰਾਂ ਨੂੰ 5 ਲੱਖ ਤੱਕ ਦੀ ਮੁਫ਼ਤ ਇਲਾਜ ਸਹੂਲਤ ਸਾਰੇ ਸਰਕਾਰੀ ਮੈਡੀਕਲ ਕਾਲਜਾਂ, ਸਰਕਾਰੀ ਹਸਪਤਾਲਾਂ ਤੋਂ ਇਲਾਵਾ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਉਪਲੱਬਧ ਹੋਵੇਗੀ।
ਆਭਾ ਆਈ. ਡੀ. ਬਾਰੇ ਉਹਨਾਂ ਕਿਹਾ ਕਿ ਇਹ ਭਾਰਤ ਸਰਕਾਰ ਦਾ ਇੱਕ ਅਹਿਮ ਪ੍ਰੋਜੈਕਟ ਹੈ।ਜਿਸ ਤਹਿਤ ਕੋਈ ਵੀ ਵਿਅਕਤੀ ਆਪਣਾ ਆਭਾ ਨੰਬਰ ਜਨਰੇਟ ਕਰਕੇ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖ ਸਕਦਾ ਹੈ। ਉਹਨਾਂ ਕਿਹਾ ਕਿ ਆਪਣੇ ਮੋਬਾਇਲ ਵਿੱਚ ਪਲੇ ਸਟੋਰ ਵਿੱਚ ਜਾ ਕੇ ਆਭਾ ਐਪ ਨੂੰ ਆਪਣੇ ਮੋਬਾਇਲ ਵਿੱਚ ਡਾਉਨਲੋਡ ਕਰਕੇ ਜਾਂ ਇਹਨਾਂ ਬੈਨਰ/ ਪੋਸਟਰਾਂ ਵਿੱਚ ਲਗੇ ਕੋਡ ਨੂੰ ਸਕੈਨ ਕਰਕੇ ਆਪਣੇ ਅਧਾਰ ਨੰਬਰ ਜਾਂ ਮੋਬਾਇਲ ਨੰਬਰ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਉਂਟ ਬਣਾ ਸਕਦਾ ਹੈ।
ਉਹਨਾਂ ਕਿਹਾ ਕਿ ਆਭਾ ਆਈ.ਡੀ ਨੰਬਰ ਜਨਰੇਟ ਹੋਣ ਤੇਂ ਸਿਹਤ ਨਾਲ ਸਬੰਧਤ ਸਾਰੇ ਵੇਰਵੇ ਅਤੇ ਰਿਪੋਰਟਾਂ ਇੱਕ ਹੀ ਥਾਂ ਤੇਂ ਮੋਬਾਈਲ ਐਪਲ਼ੀਕੇਸ਼ਨ ਵਿੱਚ ਸਕੈਨ ਕਰਕੇ ਰੱਖੀਆਂ ਜਾ ਸਕਦੀਆਂ ਹਨ, ਅਤੇ ਬਿਮਾਰ ਹੋਣ ਦੀ ਸੂਰਤ ਵਿੱਚ ਡਾਕਟਰ ਨੂੰ ਦਿਖਾਉਣ ਲਈ ਮਰੀਜ ਨੂੰ ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜਰੂਰਤ ਨਹੀ ਹੋਵੇਗੀ ਬਲਕਿ ਮਰੀਜ ਆਭਾ ਆਈ.ਡੀ ਨਾਲ ਸਿਹਤ ਸਬੰਧੀ ਸਾਰੀਆਂ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕੇਗਾ। ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨਾ ਵੀ ਸੋਖਾ ਹੋਵੇਗਾ। ਕੋਈ ਵੀ ਵਿਅਕਤੀ ਜਨਰੇਟ ਹੋਏ ਆਭਾ ਨੰਬਰ ਜਿਸ ਉਪਰ ਉਸਦਾ ਨਾਮ ਅਤੇ ਆਈ.ਡੀ. ਨੰਬਰ ਮੋਜੂਦ ਹੋਵੇਗਾ, ਦਾ ਪ੍ਰਿੰਟ ਕਰਵਾ ਕੇ ਉਸ ਨੂੰ ਲੈਮੀਨੇਸ਼ਨ ਕਰਵਾ ਕੇ ਆਪਣੇ ਕੋਲ ਰੱਖ ਸਕਦਾ ਹੈ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਦੇ ਲਾਭਪਾਤਰੀਆਂ ਕਿਸਾਨਾਂ, ਉਸਾਰੀ ਕਿਰਤੀਆਂ, ਨੀਲੇ ਕਾਰਡ ਹੋਲਡਰ ਅਤੇ ਛੋਟੇ ਵਪਾਰੀਆਂ ਨੂੰ ਇਸ ਯੋਜਨਾਂ ਅਧੀਨ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਮਾਨਸਾ ਸ਼ਹਿਰ ਦੇ ਡਾਕਟਰ ਪੰਕਜ਼ ਸ਼ਰਮਾ, ਡਾਕਟਰ ਮਾਨਵ ਜਿੰਦਲ ਹੱਡੀਆਂ ਤੇ ਜੋੜਾਂ ਦਾ ਹਸਪਤਾਲ, ਡਾਕਟਰ ਪਰਦੀਪ ਅੱਖਾਂ ਦਾ ਹਸਪਤਾਲ ਅਤੇ ਅਪ੍ਰੇਸ਼ਨ ਦੇ ਰੇਖੀ ਹਸਪਤਾਲ ਵਿੱਚ ਲਾਭਪਾਤਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਇਹ ਬੀਮਾ ਸਕੀਮ ਅਧੀਨ ਨਕਦੀ ਰਹਿਤ ਮੁਫਤ ਇਲਾਜ ਹਸਪਤਾਲ ਵਿੱਚ ਦਾਖਲ ਹੋਣ ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ । ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਦੇ ਕਾਰਡ ਐਸ.ਡੀ.ਐਚ. ਸਰਦੂਲਗੜ੍ਹ ਵਿਖ਼ੇ ਵੀ ਅਧਾਰ ਕਾਰਡ ਨਾਲ ਯੋਗਤਾ ਚੈੱਕ ਕਰਨ ਉਪਰੰਤ ਬਣਵਾਏ ਜਾ ਸਕਦੇ ਹਨ। ਇਸ ਮੌਕੇ ਡਾਕਟਰ ਹਰਮੀਤ ਸਿੰਘ, ਸਿਹਤ ਇੰਸਪੈਕਟਰ ਹੰਸ ਰਾਜ, ਫਾਰਮੇਸੀ ਅਫਸਰ ਵਿਸ਼ਾਲ ਤਾਇਲ, ਪ੍ਰਭਜੋਤ ਕੌਰ,ਕੁਲਦੀਪ ਸਿੰਘ,ਪਰਸ਼ਨ ਸਿੰਘ, ਬਲਜਿੰਦਰ ਕੌਰ, ਸੁਖਵੀਰ ਕੌਰ, ਖੁਸ਼ੀ ਰਾਮ ਸੁਭਾਸ਼ ਚੰਦਰ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
142340cookie-checkਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਅਤੇ ਆਭਾ ਆਈ. ਡੀ. ਬਾਰੇ ਕੀਤਾ ਜਾਗਰੂਕ
error: Content is protected !!