ਲੁਧਿਆਣਾ, 27 ਅਪ੍ਰੈਲ ( ਸਤਪਾਲ ਸੋਨੀ ) : ਵਧੀਕ ਡਿਪਟੀ ਕਮਿਸ਼ਨਰ (ਵ) ਅੰਮ੍ਰਿਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਨਾਂ ਵਿਦਿਆਰਥੀਆਂ ਅਤੇ ਲੋਕਾਂ ਦੀ ਸੂਚਨਾ ਦੀ ਮੰਗ ਕੀਤੀ ਹੈ, ਜੋ ਸਿੱਖਿਆ ਜਾਂ ਕੰਮ ਦੇ ਚੱਲਦਿਆਂ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ। ਅਜਿਹੇ ਵਿਅਕਤੀ ਜ਼ਿਲਾ ਪ੍ਰਸਾਸ਼ਨ ਨਾਲ ਸੰਪਰਕ ਕਰ ਸਕਦੇ ਹਨ।ਉਨਾਂ ਦੱਸਿਆ ਕਿ ਇਸ ਲਈ https://forms.gle/QNMdK48Vk੬P3K੮4 V੭ ਲਿੰਕ ‘ਤੇ ਜਾਣਕਾਰੀ, ਜਿਵੇਂਕਿ ਨਾਮ, ਪਿਤਾ ਜਾਂ ਪਤੀ ਦਾ ਨਾਮ, ਮੋਬਾਈਲ ਨੰਬਰ, ਰਹਿਣ ਵਾਲਾ ਦੇਸ਼, ਮੌਜੂਦਾ ਪਤਾ, ਪਾਸਪੋਰਟ ਨੰਬਰ, ਈਮੇਲ, ਜੇਕਰ ਕੋਈ ਨਾਲ ਹੈ ਤਾਂ ਉਸ ਦੀ ਡਿਟੇਲ, ਜ਼ਿਲਾ ਲੁਧਿਆਣਾ ਦਾ ਪਤਾ, ਨੇੜਲਾ ਹਵਾਈ ਅੱਡਾ ਆਦਿ, ਭਰਨੀ ਪਵੇਗੀ।
ਦੱਸਣਯੋਗ ਹੈ ਕਿ ਕੋਵਿਡ 19 ਦੇ ਚੱਲਦਿਆਂ ਕਈ ਭਾਰਤੀ ਨਾਗਰਿਕ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ ਅਤੇ ਉਹ ਵਾਪਸ ਆਉਣਾ ਚਾਹੁੰਦੇ ਹਨ। ਇਸ ਬਿਮਾਰੀ ਦੇ ਫੈਲਣ ਦੇ ਖਦਸ਼ੇ ਕਾਰਨ ਕਈ ਫਲਾਈਟਾਂ ਬੰਦ ਹਨ, ਜਿਸ ਕਾਰਨ ਉਹ ਵਾਪਸ ਨਹੀਂ ਆ ਪਾ ਰਹੇ। ਸ੍ਰੀਮਤੀ ਸਿੰਘ ਨੇ ਕਿਹਾ ਕਿ ਉਨਾਂ ਦੁਆਰਾ ਭਰੀ ਗਈ ਇਹ ਜਾਣਕਾਰੀ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਜਾਵੇਗੀ। ਤਾਂ ਜੋ ਅਜਿਹੇ ਲੋਕਾਂ ਨੂੰ ਲਿਆਉਣ ਲਈ ਯਤਨ ਕੀਤੇ ਜਾ ਸਕਣ।