ਚੜ੍ਹਤ ਪੰਜਾਬ ਦੀ
ਮਾਨਸਾ , 18 ਅਪ੍ਰੈਲ (ਪ੍ਰਦੀਪ ਸ਼ਰਮਾ) : ਬਲਾਕ ਖਿਆਲਾਂ ਕਲਾਂ ਵਿਖੇ ਮਲੇਰੀਆ ਅਵੇਅਰਨੈਸ ਹਫਤਾ ਮਨਾਇਆ ਜਾ ਰਿਹਾ ਹੈ। ਬਲਾਕ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਮਲੇਰੀਆ ਵਿਰੋਧੀ ਜਾਣਕਾਰੀ ਦਿੱਤੀ ਗਈ। ਸਕੂਲਾਂ ਵਿੱਚ ਦੱਸਿਆ ਗਿਆ ਕਿ ਕੂਲਰ, ਫਰਿੱਜ ਦੀਆਂ ਟ੍ਰੇਆਂ, ਗਮਲੇ, ਪਾਣੀ ਦੀਆਂ ਟੈਂਕੀਆਂ ਆਦਿ ਵਿੱਚ ਪਾਣੀ ਇਕੱਠਾ ਰਹਿੰਦਾ ਹੈ ਤਾਂ ਇਸ ਉਪਰ ਮੱਛਰਾਂ ਦਾ ਲਾਰਵਾ ਪੈਦਾ ਹੋ ਜਾਂਦਾ ਹੈ ਇਸ ਲਈ ਪਾਣੀ ਨੂੰ ਹਫਤੇ ਤੋਂ ਵੱਧ ਖੜ੍ਹਨ ਨਾ ਦਿੱਤਾ ਜਾਵੇ।ਇਸ ਲਈ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾਂਦਾ ਹੈ।
ਬੱਚਿਆਂ ਨੂੰ ਦੱਸਿਆ ਗਿਆ ਕਿ ਮਲੇਰੀਆ ਬੁਖਾਰ ਐਨਾਫੈਲੀਜ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਸ ਰਾਤ ਵੇਲੇ ਕੱਟਦਾ ਹੈ ਇਸ ਤੋਂ ਬਚਾਅ ਲਈ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਪੂਰੀਆਂ ਬਾਹਵਾਂ ਵਾਲੇ ਕੱਪੜੇ ਪਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਮਲੇਰੀਆ ਬੁਖਾਰ ਦੇ ਲੱਛਣ ਜਿਵੇਂ ਕਿ ਕਾਂਬੇ ਨਾਲ ਬੁਖਾਰ, ਤੀਜੇ ਦਿਨ ਬੁਖਾਰ, ਉਲਟੀ ਆਉਣਾ,ਸਿਰ ਦਰਦ ਅਤੇ ਬੁਖਾਰ ਉਤਰਨ ਤੋਂ ਬਾਅਦ ਕਮਜ਼ੋਰੀ ਆਦਿ। ਉਪਰੋਕਤ ਲੱਛਣ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਜੇ ਮਲੇਰੀਆ ਬੁਖਾਰ ਪਾਇਆ ਜਾਂਦਾ ਹੈ ਤਾਂ ਉਸ ਦਾ ਇਲਾਜ ਫਰੀ ਕੀਤਾ ਜਾਂਦਾ ਹੈ।ਇਸ ਦੇ ਨਾਲ ਸਕੂਲਾਂ ਵਿੱਚ ਕੁਇਜ਼ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਮਾਈਗਰੇਟਰੀ ਆਬਾਦੀ ਦਾ ਫੀਵਰ ਸਰਵੇ ਕੀਤਾ ਗਿਆ। ਇਹ ਅਵੇਅਰਨੈਸ ਹਫਤਾ ਲਗਾਤਾਰ ਮਨਾਇਆ ਜਾ ਰਿਹਾ ਹੈ।
1151800cookie-checkਵਿਸ਼ਵ ਮਲੇਰੀਆ ਦਿਵਸ ਤੇ ਅਵੇਅਰਨੈਸ ਹਫਤਾ