ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ, 7 ਨਵੰਬਰ (ਕੁਲਜੀਤ ਸਿੰਘ / ਪ੍ਰਦੀਪ ਸ਼ਰਮਾ) :ਸਿਵਲ ਸਰਜਨ ਬਠਿੰਡਾ ਡਾਕਟਰ ਤੇਜਵੰਤ ਸਿੰਘ ਢਿੱਲੋਂ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਗੁਰਕੀਰਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਰਾਮਪੁਰਾ ਫੂਲ ਡਾਕਟਰ ਆਰ ਪੀ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਡਾਕਟਰ ਰਾਜਪਾਲ ਸਿੰਘ ਦੇ ਦਿਸ਼ਾ ਨਿਰਦੇਸਾ ਅਨੁਸਾਰ ਸ਼ਹਿਰ ਰਾਮਪੁਰਾ ਫੂਲ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਨਤਕ ਥਾਵਾਂ, ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਮੱਛਰਾਂ ਦੇ ਲਾਰਵੇ ਨਸਟ ਕਰਨ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਇਸ ਮੌਸਮ ਦੌਰਾਨ ਫਰਿੱਜਾਂ ਦੇ ਪਿਛਲੇ ਪਾਸੇ ਮੋਟਰ ਕੋਲ ਲੱਗੇ ਕੌਲੇ ਵਿਚ ਇਕੱਠਾ ਹੋ ਰਿਹਾ ਸਾਫ਼ ਪਾਣੀ ਮੱਛਰਾਂ ਦੀ ਪੈਦਾਇਸ਼ ਦਾ ਘਰ ਬਣ ਰਿਹਾ ਹੈ, ਇਸ ਲਈ ਇਸ ਦੀ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ,ਇਸ ਤੋਂ ਇਲਾਵਾ ਘਰਾਂ ਵਿਚਲੇ ਪਾਣੀ ਵਾਲੇ ਹਰੇਕ ਬਰਤਨਾਂ , ਕੂਲਰਾ , ਗਮਲਿਆ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਵਾਲੇ ਕਟੋਰੇ, ਪਸ਼ੂਆਂ ਨੂੰ ਪਿਲਾਉਣ ਵਾਲੀਆਂ ਖੇਲਾ,ਕਵਾੜ ਆਦਿ ਨੂੰ ਹਫਤੇ ਤੋਂ ਪਹਿਲਾਂ ਇਕ ਵਾਰੀ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਈਏ, ਖੜ੍ਹੇ ਪਾਣੀ ਉਪਰ ਮਿੱਟੀ ਦਾ ਤੇਲ ਜਾਂ ਕਾਲਾ ਤੇਲ ਪਾ ਕੇ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ।
ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਨਰਪਿੰਦਰ ਸਿੰਘ ਗਿੱਲ,ਬਰੀਡਿੰਗ ਚੈਕਰ ਸੰਸਾਰ ਸਿੰਘ ਅਤੇ ਪ੍ਰਗਟ ਸਿੰਘ ਮੌਜੂਦ ਸਨ। ਇਸ ਮੌਕੇ ਜੈ ਸ਼ਕਤੀ ਆਯੁਰਵੈਦਿਕ ਹਸਪਤਾਲ ਦੇ ਮੈਨੇਜਮੈਂਟ ਕਮੇਟੀ ਮੈਂਬਰ ਹੇਮ ਰਾਜ ਮਿਤਲ, ਬਲਵਿੰਦਰ ਕੁਮਾਰ ਗੋਇਲ,ਰਾਜ ਕੁਮਾਰ ਕੌਂਸਲ, ਕੈਲਾਸ਼ ਕੌਸ਼ਿਕ, ਡਾਕਟਰ ਰੰਜੂ ਜਿੰਦਲ,ਲੈਤਿਲ ਸ਼ਰਮਾ ਆਦਿ ਵੱਲੋਂ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।
900700cookie-check” ਮੱਛਰਾਂ ਦੀ ਰੋਕਥਾਮ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ”