ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 29 ਅਕਤੂਬਰ (ਪ੍ਰਦੀਪ ਸ਼ਰਮਾ): 4 ਸੈਕੰਡ ਤੋ ਵੀ ਘੱਟ ਸਮੇ ਵਿੱਚ ਮੋਬਾਈਲ ਸਕਰੀਨ ਦੇ ਕੀਬੋਰਡ ਤੇ ਏ ਤੋ ਲੈ ਕੇ ਜੈਡ ਤੱਕ ਟਾਈਪ ਕਰਕੇ ਇੰਡੀਆ ਬੁੱਕ ਆਫ ਰਿਕਾਡਸ ਵਿੱਚ ਨਾਮ ਦਰਜ ਕਰਵਾਉਣ ਵਾਲੇ ਸ਼ਾਰਪ ਬ੍ਰੇਨਸ ਸੰਸਥਾ ਦੇ ਵਿਦਿਆਰਥੀ ਪ੍ਰਭਸ਼ੀਸ਼ ਸਿੰਘ ਨੂੰ ਸ਼ਹਿਰ ਦੀਆਂ ਅਨੇਕ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਵੱਲੋ ਸਨਮਾਨਿਤ ਕੀਤਾ ਗਿਆ।
ਇੱਕ ਸਾਦੇ ਸਮਾਗਮ ਦੌਰਾਨ ਸ੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਜੋੜਾ, ਜੈ ਸ਼ਕਤੀ ਭੰਡਾਰਾ ਰਾਮਪੁਰਾ ਦੇ ਪ੍ਰਧਾਨ ਅਤੇ ਪੰਜਾਬ ਦੇ ਪੈਟਰਨ ਅਜੀਤਪਾਲ ਟੈਨੀ, ਆਰ ਐਸ ਜੇਠੀ, ਮੋਹਿੰਦਰ ਮਨਚੰਦਾ ਅਤੇ ਰਾਜੂ ਰਾਜੋਰਾ ਨੇ ਪ੍ਰਭਸ਼ੀਸ ਸਿੰਘ ਨੂੰ ਫੁੱਲ ਮਾਲਾਵਾਂ ਅਤੇ ਸ੍ਰੀ ਹਰਮਿੰਦਰ ਸਾਹਿਬ ਦੀ ਤਸਵੀਰ ਭੇਂਟ ਕਰਕੇ ਇਸ ਪ੍ਰਾਪਤੀ ਦੇ ਲਈ ਹਾਰਦਿਕ ਵਧਾਈ ਦਿੱਤੀ ।
ਮੌਕੇ ਤੇ ਸ਼ਾਰਪ ਬ੍ਰੇਨਸ ਦੇ ਡਾਇਰੈਕਟਰ ਰੰਜੀਵ ਗੋਇਲ ਨੁੰ ਵੀ ਉਨ੍ਹਾਂ ਵੱਲੋ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਣ ਦੇ ਲਈ ਦਿੱਤੇ ਜਾ ਰਹੇ ਸ਼ਾਨਦਾਰ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ ।
#For any kind of News and advertisment contact us on 9803-450-601
1328000cookie-checkਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀ ਪ੍ਰਭਸ਼ੀਸ ਸਿੰਘ ਨੂੰ ਕੀਤਾ ਸਨਮਾਨਿਤ