ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ 9 ਨਵੰਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਥਾਣਾ ਬਾਲਿਆਂਵਾਲੀ ਅਧੀਨ ਪੈਂਦੇ ਪਿੰਡ ਭੂੰਦੜ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜਦ ਉਨਾ ਨੇ ਆਪਣੀ ਕਣਕ ਨੂੰ ਬੀਜਣਾ ਸੀ ਤਾਂ ਅਚਾਨਕ ਦੂਜੀ ਧਿਰ ਨੇ ਹਮਲਾ ਕਰ ਦਿੱਤਾ ਜਦਕਿ ਉਨਾ ਨੇ ਇਹ ਜ਼ਮੀਨ ਅੱਜ ਤੋ 12 ਸਾਲ ਪਹਿਲਾ ਖਰੀਦੀ ਸੀ ਤੇ ਉਨਾ ਨੇ ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਿਕ ਹੀ ਕਬਜ਼ਾ ਵਾਰੰਟ ਲਿਆ ਹੋਇਆ ਸੀ ਅਤੇ ਉਹ ਇਸ ਜ਼ਮੀਨ ਉਪਰ ਖੇਤੀ ਕਰ ਰਹੇ ਸਨ ਜਦਕਿ ਦੂਜੀ ਧਿਰ ਉਨਾ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਅਤੇ ਇਸ ਤੋ ਪਹਿਲਾ ਵੀ ਉਨਾ ਦੀ ਟਰਾਲੀ ਅਤੇ ਹੋਰ ਸਮਾਨ ਤੇ ਬਿਜਲੀ ਦਾ ਮੀਟਰ ਪੁੱਟ ਕੇ ਲੇ ਗਏ ਸਨ ਜਿਸ ਦਾ ਪਹਿਲਾ ਵੀ ਉਨਾ ਤੇ ਪਰਚਾ ਦਰਜ ਹੈ ਅਤੇ ਕੱਲ ਦੂਜੀ ਧਿਰ ਨੇ ਹਮਲਾ ਕਰ ਦਿੱਤਾ ਜਿਸ ਵਿਚ ਉਸ ਦੇ ਭਰਾ ਦੀ ਗੰਭੀਰ ਸੱਟਾ ਵੱਜਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸਦੇ 3 ਸਾਥੀ ਗੰਭੀਰ ਜ਼ਖ਼ਮੀ ਹਨ ਅਤੇ ਉਨਾ ਦਾ ਇਲਾਜ਼ ਆਦੇਸ਼ ਹਸਪਤਾਲ ਵਿਚ ਚਲ ਰਿਹਾ ਹੈ।
ਡੀ.ਐਸ.ਪੀ ਮੌੜ ਨੇ ਦੱਸਿਆ ਕਿ ਦੋ ਪਰਿਵਾਰਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਬੀਤੀ ਦਿਨੀਂ ਸ਼ਾਮ ਨੂੰ ਇਕ ਪਰਿਵਾਰ ਵੱਲੋਂ ਦੂਜੇ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਗੁਰਦੇਵ ਸਿੰਘ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਹਨ ਮੌਕੇ ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਦਸ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
9046-11cookie-checkਜ਼ਮੀਨੀ ਵਿਵਾਦ ਦੇ ਚਲਦਿਆਂ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ, ਤਿੰਨ ਜ਼ਖ਼ਮੀ