December 22, 2024

Loading

ਕੁਲਵਿੰਦਰ ਸਿੰਘ

ਚੜ੍ਹਤ ਪੰਜਾਬ ਦੀ

ਸਰਦੂਲਗੜ੍ਹ, 24 ਮਾਰਚ – ਪਿਛਲੇ ਦਿਨੀਂ ਲਖਨਊ ਵਿਖੇ ਹੋਈਆਂ ਜੂਡੋ ਕਰਾਟੇ ਖੇਡਾਂ ਵਿੱਚ ਨੈਸ਼ਨਲ ਅਵਾਰਡ ਜਿੱਤਕੇ ਮਾਨਸਾ ਜ਼ਿਲੇ ਦਾ ਨਾਮ ਕੌਮੀ ਪੱਧਰ ’ਤੇ ਰੋਸ਼ਣ ਕਰਨ ਵਾਲੀ ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਲੜਕੀ ਵੀਰਪਾਲ ਕੌਰ ਨੂੰ ਐਸ.ਡੀ.ਐਮ ਸਰਦੂਲਗੜ ਪੂਨਮ ਸਿੰਘ ਨੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਐਸ.ਡੀ.ਐਮ. ਨੇ ਵੀਰਪਾਲ ਕੌਰ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵੀਰਪਾਲ ਕੌਰ ਨੇ ਨੇਤਰਹੀਣ ਹੋਣ ਦੇ ਬਾਵਜੂਦ ਨੈਸ਼ਨਲ ਅਵਾਰਡ ਜਿੱਤਿਆ ਅਤੇ ਜ਼ਿਲੇ ਦਾ ਮਾਣ ਵਧਾਇਆ। ਉਨਾਂ ਵੱਲੋਂ ਵੀਰਪਾਲ ਕੌਰ ਅਤੇ ਉਸਦੇ ਪਰਿਵਾਰ ਨੂੰ ਹਰ ਪੱਖੋਂ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਨਾਇਬ ਤਹਿਸੀਲਦਾਰ ਸਰਦੂਲਗੜ ਬਲਵਿੰਦਰ ਸਿੰਘ, ਸਤਵੀਰ ਸਿੰਘ, ਪਟਵਾਰੀ ਜਗਸੀਰ ਸਿੰਘ, ਐਡਵੋਕੇਟ ਗੁਰਸੇਵਕ ਸਿੰਘ ਅਤੇ ਪਿੰਡ ਜਟਾਣਾ ਕਲਾਂ ਦੇ ਮੋਹਤਵਰ ਵਿਅਕਤੀ ਮੌਜੂਦ ਸਨ।

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145660cookie-checkਕੌਮੀ ਪੱਧਰ ’ਤੇ ਨੈਸ਼ਨਲ ਅਵਾਰਡ ਜੇਤੂ ਵੀਰਪਾਲ ਕੌਰ ਨੂੰ ਐਸ.ਡੀ.ਐਮ. ਨੇ ਕੀਤਾ ਸਨਮਾਨਿਤ
error: Content is protected !!