ਚੜ੍ਹਤ ਪੰਜਾਬ ਦੀ
ਸਮਾਣਾ, 25 ਨਵੰਬਰ (ਹਰਜਿੰਦਰ ਸਿੰਘ ਜਵੰਦਾ)- ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਵਾਂਗ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਲੰਮੇ ਸਮੇਂ ਤੋਂ ਰਾਜ ਕਰ ਰਹੀ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਬਰਸਟ ਨੇ ਗੁਜਰਾਤ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਫੋਨ ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਗੁਜਰਾਤ ਦੇ ਵਿਧਾਨ ਸਭਾ ਹਲਕਾ ਦਾਂਤਾ ਤੋਂ ਕਈ ਆਗੂ ਆਮ ਆਦਮੀ ਪਾਰਟੀ ‘ਚ ਕਰਵਾਏ ਸ਼ਾਮਲ
ਉਨ੍ਹਾਂ ਦੱਸਿਆ ਕਿ ਗੁਜਰਾਤ ਚੋਣਾਂ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਜਿੱਥੇ ਉਹ ਗੁਜਰਾਤ ਦੇ ਵਿਧਾਨ ਸਭਾ ਹਲਕਾ ਦਾਂਤਾ ਤੋਂ ‘ਆਪ’ ਦੇ ਉਮੀਦਵਾਰ ਮਹਿੰਦਰ ਬੋਂਮਬਾਡਿਆ ਦੇ ਹੱਕ ਚੋਣ ਪ੍ਰਚਾਰ ਕਰ ਰਹੇ ਹਨ ।ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਉਹ ਚੋਣ ਮੀਟਿੰਗਾਂ ਤੇ ਵੋਟਰਾਂ ਦੇ ਘਰ-ਘਰ ਜਾ ਰਹੇ ਹਨ ਅਤੇ ਪਾਰਟੀ ਦੇ ਵਿਕਾਸ ਏਜੰਡੇ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਤੇ ਪੰਜਾਬ ਉਪਰੰਤ ਗੁਜਰਾਤ ਦੇ ਲੋਕ , ਲੋਕ ਪੱਖੀ ਸਿਆਸੀ ਬਦਲਾਅ ਲਿਆਉਣ ਲਈ ਤੱਤਪਰ ਹਨ ਅਤੇ ਲੋਕ ਸਮਝ ਚੁੱਕੇ ਹਨ ਕਿ ਲੋਕਤੰਤਰ ਨੂੰ ਬਚਾਉਣ ਤੇ ਭ੍ਰਿਸ਼ਟਾਚਾਰ ਨੂੰ ਮਿਟਾਉਣ ਲਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਗੁਜਰਾਤ ਵਿਚ ਬਣਾਉਣੀ ਬਹੁਤ ਜ਼ਰੂਰੀ ਹੈ।
ਉਨਾਂ੍ਹ ਦੱਸਿਆ ਕਿ ਗੁਜਰਾਤ ਦੇ ਲੋਕ ਆਪ ਦੀ ਅਗਵਾਈ ਵਿਚ ਦਿੱਲੀ ਤੇ ਪੰਜਾਬ ਵਿਚ ਬਣੀਆਂ ਸਰਕਾਰਾਂ ਵਲੋਂ ਲੋਕ ਹਿੱਤ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਦੀ ਸ਼ਲਾਘਾ ਕਰ ਰਹੇ ਹਨ।ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਪ ਆਗੂ ਸ਼ਾਮ ਲਾਲ ਦੱਤ, ਹਰਿੰਦਰ ਸਿੰਘ ਧਬਲਾਨ, ਗਗਨਇੰਦਰ ਸਿੰਘ ਬਰਸਟ, ਗੋਪੀ ਸਿੱਧੂ, ਗੁਰਦੇਵ ਸਿੰਘ ਧਨੋਆ, ਗੁਰੂਪਾਲ ਸਿੰਘ,ਬਲਵੰਤ ਸਿੰਘ ਰਾਜਪੂਤ, ਪ੍ਰਤਾਪ ਸਿੰਘ,ਹਿਦਾਅਤ,ਸੋਭਾ ਜੀ, ਰਾਜੂ ਕੁਮਾਰ, ਜਾਵੇਦ, ਮੁਕੇਸ਼ ਵਿਰਾਮਪੁਰ ਅਤੇ ਪ੍ਰਿਥਵੀ ਬੋਂਮਬਾਡਿਆ ਆਦਿ ਵੀ ਮੌਜੂਦ ਰਹੇ।
#For any kind of News and advertisment contact us on 9803 -45 -06-01
#Kindly LIke,Share & Subscribe our News Portal: http://charhatpunjabdi.com
1345300cookie-checkਪੰਜਾਬ ਵਾਂਗ ਗੁਜਰਾਤ ‘ਚ ਵੀ ਵੱਡੇ ਬਹੁਮਤ ਨਾਲ ਬਣੇਗੀ ਆਪ ਪਾਰਟੀ ਦੀ ਸਰਕਾਰ-ਬਰਸਟ