December 23, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ):ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਕਿ ਸੁਸਾਇਟੀ ਦਾ ਰੈਗੂਲਰ ਡੋਨਰ ਸਮਾਜ ਦਾ ਅਸਲ ਹੀਰੋ ਅਮਰੀਕ ਸਿੰਘ ਸੈਣੀ ਖੂਨ ਅਤੇ ਸੈਲ ਦਾਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਉਨ੍ਹਾ ਨੇ ਆਪਣੇ ਭਤੀਜੇ ਬੀਸੀਐਮ ਸਕੂਲ 10+2 ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ ਪ੍ਰੇਰਕੇ ਉਸਦੇ 18ਵੇ ਜਨਮ ਦਿਨ ਤੇ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ ਲਈ ਖੂਨ – ਦਾਨ ਕਰਵਾਇਆ।
ਜਥੇ:ਨਿਮਾਣਾ ਨੇ ਕਿਹਾ ਕਿ ਅਰਸ਼ਦੀਪ ਸਿੰਘ ਨੇ ਆਪਣੇ ਜਨਮ ਦਿਨ ਤੇ ਖ਼ੂਨ-ਦਾਨ ਕਰਕੇ ਬਹੁਤ ਪੁੰਨ ਖਟਿਆ ਉਥੇ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਬਣਿਆ ਹੈ। ਇਸ ਮੌਕੇ ਤੇ ਖ਼ੂਨਦਾਨ ਕਰਨ ਵਾਲੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।

 

108450cookie-checkਅਰਸ਼ਦੀਪ ਸਿੰਘ ਨੇ ਆਪਣੇ 18ਵੇ ਜਨਮ ਦਿਨ ਤੇ ਖ਼ੂਨਦਾਨ ਕਰਕੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣਿਆ :ਜੱਥੇ:ਨਿਮਾਣਾ
error: Content is protected !!