December 22, 2024

Loading

ਚੜ੍ਹਤ ਪੰਜਾਬ ਦੀ।
ਰਾਮਪੁਰਾ ਫੂਲ/ਭਗਤਾ ਭਾਈ ਕਾ, 16 ਫਰਵਰੀ (ਪ੍ਰਦੀਪ ਸ਼ਰਮਾ): ਹਲਕਾ ਰਾਮਪੁਰਾ ਫੂਲ ਵਿੱਚ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ  ।ਸਿਰੀਏਵਾਲਾ ਤੋਂ ਉਕਤ ਦੋਨੋਂ ਪਾਰਟੀਆਂ ਨਾਲ ਸਬੰਧਤ ਅਨੇਕਾਂ ਪਰਿਵਾਰਾਂ ਨੇ  ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਕਾਫ਼ਲੇ ਵਿੱਚ ਸ਼ਾਮਲ ਹੋਣ ਵਾਲੇ ਕੁਲਦੀਪ ਸਿੰਘ ਬਲਦੇਵ ਸਿੰਘ ਜਗਮੀਤ ਸਿੰਘ ਕਰਮਜੀਤ ਸਿੰਘ ਚਮਕੌਰ ਸਿੰਘ ਪਰਮਜੀਤ ਕੌਰ ਦਵਿੰਦਰ ਕੌਰ ਵੀਰਪਾਲ ਕੌਰ ਬਲਜਿੰਦਰ ਕੌਰ ਰਾਜਵੀਰ ਕੌਰ  ਸੁਖਮੰਦਰ ਸਿੰਘ ਗੁਰਜੰਟ ਸਿੰਘ ਬਿੱਕਰ ਸਿੰਘ ਕੁਲਦੀਪ ਕੌਰ ਅਮਰਜੀਤ ਕੌਰ ਆਦਿ ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ  ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਮਲੂਕਾ ਨੇ ਦਾਅਵਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਗਏ ਤੇਰਾਂ ਨੁਕਾਤੀ ਪ੍ਰੋਗਰਾਮ ਅਤੇ ਚੋਣ ਮੈਨੀਫੈਸਟੋ ਸਰਕਾਰ ਬਣਨ ਤੇ ਇੰਨ ਬਿੰਨ ਲਾਗੂ ਕੀਤਾ ਜਾਵੇਗਾ । ਕਾਂਗਰਸ ਨੇ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਵਰਗੇ ਵਾਅਦੇ ਵਫ਼ਾ ਨਾ ਕਰਕੇ ਨੌਜਵਾਨ ਵਰਗ ਨਾਲ ਧਰੋਹ ਕਮਾਇਆ ਹੈ।ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਇੱਕ ਲੱਖ ਸਰਕਾਰੀ ਨੌਕਰੀਆਂ ਅਤੇ ਨਿੱਜੀ ਖੇਤਰ ਵਿੱਚ ਦੱਸ ਲੱਖ ਨੌਕਰੀਆਂ ਦਾ ਇੰਤਜ਼ਾਮ ਕੀਤਾ ਜਾਵੇਗਾ।ਇਸ ਤੋਂ ਇਲਾਵਾ ਨੌਜਵਾਨ ਵਰਗ ਨੂੰ ਆਪਣਾ ਵਪਾਰ ਕਰਨ ਲਈ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ ।ਇਸ ਮੌਕੇ  ਸੁਖਮੰਦਰ ਸਿੰਘ ਗੁਰਤੇਜ ਸਿੰਘ ਚਾਨੀ ਦਵਿੰਦਰ ਸਿੰਘ ਡਾ ਪ੍ਰਨੀਤ ਕੌਰ ਅਤੇ ਸੁਖਦੇਵ ਕੌਰ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ ਸੀ।

 

106940cookie-checkਕਾਂਗਰਸ ਤੇ ਆਪ ਛੱਡ ਅਨੇਕਾਂ ਪਰਿਵਾਰ ਅਕਾਲੀ ਦਲ ਚ ਸ਼ਾਮਲ
error: Content is protected !!