November 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ ਬਾਲਿਆਂਵਾਲੀ, ,29 ਦਸੰਬਰ (ਪਰਦੀਪ ਸ਼ਰਮਾ) ਅਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਅਤੇ ਸ਼ਾਇਰ ਕੁਲਦੀਪ ਮਤਵਾਲਾ ਦੇ ਮਾਤਾ ਸ਼੍ਰੀਮਤੀ ਤਾਰਾਂ ਦੇਵੀ (ਤਾਰੋ ਦੇਵੀ) ਦਾ ਜਨਮ ਸੰਨ੍ 1953 ‘ਚ ਕੋਟਕਪੂਰਾ (ਫਰੀਦਕੋਟ) ਵਿਖੇ ਪਿਤਾ ਨੰਦ ਲਾਲ ਸ਼ਰਮਾ ਦੇ ਗ੍ਰਹਿ ਵਿਖੇ ਮਾਤਾ ਭਾਗਵੰਤੀ ਦੇਵੀ ਦੀ ਕੁੱਖਂ ਹੋਇਆ। ਆਪ 3 ਭੈਣਾਂ ਅਤੇ 3 ਭਰਾਵਾਂ ਵਿਚੋਂ ਚੌਥੇ ਸਥਾਨ ਤੇ ਸਨ। ਜਵਾਨ ਹੁੰਦਿਆਂ ਹੀ ਆਪ ਦਾ ਵਿਆਹ ਸਵ. ਸ੍ਰੀ ਰਾਜ ਕੁਮਾਰ ਸ਼ਰਮਾ ਪੁੱਤਰ ਛੋਟੂ ਰਾਮ ਚੱਕੀ ਵਾਲੇ ਵਾਸੀ ਬਾਲਿਆਂਵਾਲੀ (ਬਠਿੰਡਾ) ਨਾਲ ਹੋਇਆ ਜੋ ਇਲਾਕੇ ਦੇ ਨਾਮਵਰ ਮਿਸਤਰੀ ਸਨ। ਆਪ ਦੇ ਘਰ ਪਰਮਾਤਮਾ ਨੇ ਚਾਰ ਪੁੱਤਰਾਂ ਦੀ ਦਾਤ ਬਖਸ਼ੀ ਜਿਨ੍ਹਾਂ ਵਿੱਚੋਂ ਵੱਡੇ ਸਪੁੱਤਰ ਕੁਲਦੀਪ ਮਤਵਾਲਾ ਅਜੀਤ ਅਖਬਾਰ ਦੇ ਉਘੇ ਪੱਤਰਕਾਰਾਂ ਵਿਚੋਂ ਹਨ। ਦੂਜੇ ਪੁੱਤਰ ਪ੍ਰਵੀਨ ਕੁਮਾਰ ਪੀਨਾ ਤੇ ਪ੍ਰਦੀਪ ਕੁਮਾਰ ਅਤੇ ਸਭ ਤੋਂ ਛੋਟੇ ਅੰਮ੍ਰਿਤ ਲਾਲ ਪੈਦੇ ਹੋਏ।
ਮਾਤਾ ਤਾਰਾਂ ਦੇਵੀ ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ ਅਤੇ ਕਦੇ ਕਿਸੇ ਨਾਲ ਉੱਚਾ ਨੀਵਾਂ ਨਹੀਂ ਬੋਲਦੇ ਸਨ, ਜਿਸ ਕਾਰਨ ਆਂਢੀ ਗੁਆਂਢੀ ਤੇ ਰਿਸ਼ਤੇਦਾਰ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ।ਜਿੰਦਗੀ ਦੇ ਸਖਤ ਇਮਤਿਹਾਨਾਂ ਦੌਰ ਸੁਰੂ ਹੋਇਤੇ ਅਨੇਕਾਂ ਸਮੱਸਿਆਵਾਂ ਨਾਲ ਜੂਝਦਿਆਂ ਪੂਰੀ ਸਿੱਦਕ ਤੇ ਦਲੇਰੀ ਭਰੇ ਹੌਸਲੇ ਨਾਲ ਅਤੇ ਪਤੀ ਰਾਜ ਕੁਮਾਰ ਦੇ ਸਹਿਯੋਗ ਨਾਲ ਬੜੀਆਂ ਅੌਕੜਾਂ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ।ਪ ਦੇ ਪਤੀ ਸਵ. ਸ਼੍ਰੀ ਰਾਜ ਕੁਮਾਰ ਦੀ ਬੇਵਕਤੀ ਮੌਤ ਦੇ ਗਮ ਚੋਂ ਹਾਲੇ ਭਰੀ ਨਹੀਂ ਸੀ ਕਿ ਦੂਜੇ ਪੁੱਤਰ ਪ੍ਰਵੀਨ ਕੁਮਾਰ ਪੀਨਾ ਦੀ ਭਰੀ ਜਵਾਨੀ ਵਿੱਚ ਸੰਨ੍ 2017 ‘ਚ ਹੋਈ ਬੇਵਕਤੀ ਮੌਤ ਨੇ ਉਨ੍ਹਾਂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ।
ਪੁੱਤਰ ਪੀਨੇ ਦੇ ਵਿਯੋਗ ਦਾ ਸਦਮਾ ਨਾ ਸਹਾਰਦੇ ਹੋਏ, ਉਨ੍ਹਾਂ ਬਿਸਤਰ ਪਕੜ ਲਿਆ ਅਤੇ ਅੰਤ ਸਮੇਂ ਤੱਕ ਪਣੇ ਤੋਂ ਹਮੇਸ਼ਾ ਲਈ ਵਿਛੜਿਆਂ ਨੂੰ ਪੁਕਾਰਦੀ ਕਰਦੀ ਰਹਿੰਦੀ,ਪ 21 ਦਸੰਬਰ 2021 ਦਿਨ ਮੰਗਲਵਾਰ ਨੂੰ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮਾਤਾ ਤਾਰਾਂ ਦੇਵੀ ਜੀ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸ਼ਿਵ ਮੰਦਰ ਬਾਲਿਆਂਵਾਲੀ (ਬਠਿੰਡਾ) ਵਿਖੇ ਅੱਜ (30 ਦਸੰਬਰ ਦਿਨ ਵੀਰਵਾਰ) ਬਾਅਦ ਦੁਪਹਿਰ 1: 00 ਵਜੇ ਹੋਵੇਗੀ। ਅੰਤਿਮ ਅਰਦਾਸ ਵਿੱਚ ਸਾਮਿਲ ਹੋਣ ਦੀ ਕਿ੍ਪਾਲਤਾ ਕਰਨਾ ਜੀ।
97250cookie-checkਮਾਤਾ ਤਾਰਾਂ ਦੇਵੀ ਬਾਲਿਆਂਵਾਲੀ ਦੇ ਭੋਗ ਤੇ ਵਿਸ਼ੇਸ਼
error: Content is protected !!