April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 20 ਜਨਵਰੀ (ਪ੍ਰਦੀਪ ਸ਼ਰਮਾ) : ਸ.ਸ.ਸ.ਸ.(ਗ) ਰਾਮਪੁਰਾ ਮੰਡੀ (ਬਠਿੰਡਾ) ਦੇ ਸਕੂਲ ਕੰਪਲੈਕਸ ‘ਚ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਦੀ. ਸੀਨੀ. ਲੀਡਰਸ਼ਿਪ ਹਾਜ਼ਰ ਸੀ। ਸਮਾਗਮ ਦੀ ਪ੍ਰਧਾਨਗੀ ਸ੍ਰੀ ਸ਼ਿਵਪਾਲ ਗੋਇਲ ਜਿਲਾ.ਸਿੱਖਿਆ.ਅਫਸਰ (ਸੈ.ਸਿੱ.) ਬਠਿੰਡਾ ਵੱਲੋਂ ਕੀਤੀ ਗਈ।ਸਮਾਗਮ ਦੇ ਵਿਸ਼ੇਸ਼ ਮਹਿਮਾਨ ਰਜਨੀਸ਼ ਗੋਇਲ ਜਿਲ੍ਹਾ ਮੰਡੀ ਅਫਸਰ ਬਠਿੰਡਾ ਅਤੇ ਸ੍ਰੀ ਰਾਜਿੰਦਰ ਕੁਮਾਰ ਐਮ.ਡੀ. ਸਟੈਲਕੋ ਸਨ।
ਸਕੂਲ ਦਾ ਸਲਾਨਾ ਮੈਗਜ਼ੀਨ ‘ਆਜ਼ਾਦ ਖੰਭ’ ਜਾਰੀ ਕੀਤਾ ਗਿਆ
ਸਮਾਰੋਹ ਦੌਰਾਨ ਵਿਦਿਆਰਥਣਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਵਿਦਿਆਰਥਣਾਂ ਵੱਲੋਂ ਪੇਸ਼ ਰੰਗਾ ਰੰਗ ਪ੍ਰੋਗਰਾਮ ‘ਚ ਕੋਰਿਓਗ੍ਰਾਫੀ, ਰਾਜਸਥਾਨੀ ਡਾਂਸ ‘ਤੇ ਨਾਟਕ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।ਸਮਾਗਮ ਦੌਰਾਨ ਸਾਲ 2021-22 ਦੌਰਾਨ ਆਪਣੀ ਆਪਣੀ ਜਮਾਤ ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਵਿਦਿਆਰਥਣਾਂ, ਈ.ਬੀ.ਸੀ. ਦੇ ਜਿਲ੍ਹੇ ਚੋਂ ਜੇਤੂ ਵਿਦਿਆਰਥਣਾਂ, ਵੱਖ-ਵੱਖ ਗਤੀਵਿਧੀਆਂ ‘ਚ ਜਿਲ੍ਹੇ ਚੋਂ ਪੁਜੀਸ਼ਨਾਂ ਪ੍ਰਾਪਤ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਦੌਰਾਨ ਸਕੂਲ ਦਾ ਸਲਾਨਾ ਮੈਗਜ਼ੀਨ ‘ਆਜ਼ਾਦ ਖੰਭ’ ਜਾਰੀ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥਣਾਂ ਦੇ ਮਾਪੇ ਵੀ ਵੱਡੀ ਗਿਣਤੀ ਚ’ ਹਾਜ਼ਰ ਸਨ ਅਤੇ ਮਾਪਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਵਿਦਿਆਰਥਣਾਂ ਦੀ ਪੜ੍ਹਾਈ ਦੀ ਵੀ ਤਸੱਲੀ ਪ੍ਰਗਟ ਕੀਤੀ ਗਈ। ਸਲਾਨਾ ਸਮਾਰੋਹ ਦੌਰਾਨ ਵਿਦਿਆਰਥਣਾਂ ਦੇ ਮਾਪਿਆਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਸੀ।
ਸਮਾਗਮ ਚ’ ਗੌਰਵ ਭਾਟੀਆ ਲਾਇਨਜ ਕਲੱਬ ਆਪਣੇ ਸਮੂਹ ਅਹੁਦੇਦਾਰ ਸਹਿਬਾਨ ਨਾਲ, ਨਿੰਨੀ ਬਾਂਸਲ, ਫਤਿਹ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਮਿੰਦਰ ਸਿੰਘ ਚੱਠਾ, ਨਵਨੀਸ਼ ਮਿੱਤਲ, ਸੇਵਾ ਮੁਕਤ ਪ੍ਰਿੰਸੀਪਲ ਹਰਪ੍ਰੀਤ ਕੌਰ, ਐਸ. ਐਮ. ਸੀ. ਦੇ ਸਮੂਹ ਮੈਂਬਰਜ਼ ਸਹਿਬਾਨ, ਜਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਜਸਪਾਲ ਰੋਮਾਣਾ ਜਿਲ੍ਹਾ ਸਮਾਰਟ ਸਕੂਲ ਦੇ ਇੰਚਾਰਜ ਕੁਲਵਿੰਦਰ ਸਿੰਘ ਪ੍ਰਿੰਸੀਪਲ ਹਾਜਰ ਸਨ।ਡਿਪਟੀ ਡੀ.ਈ.ਓ ਸ੍ਰੀ ਇਕਬਾਲ ਸਿੰਘ ਬੁੱਟਰ ਵੀ ਹਾਜ਼ਰ ਹੋਏ ਸਨ।
ਮੁੱਖ ਮਹਿਮਾਨ ਸ੍ਰੀ ਸਿਵਪਾਲ ਗੋਇਲ ਨੇ ਆਪਣੇ ਸੰਬੋਧਨ ਚ’ ਜਿੱਥੇ ਸਕੂਲ ਪ੍ਰਿੰਸੀਪਲ ਦੀ ਪ੍ਰਸ਼ੰਸ਼ਾ ਕੀਤੀ ਉੱਥੇ ਹੀ ਵਿਦਿਆਰਥੀਆਂ ਨੂੰ ਮਿਹਨਤ ਅਤੇ ਅਧਿਆਪਕਾਂ ਨੂੰ ਤਨਦੇਹੀ ਨਾਲ ਬੱਚਿਆਂ ਨੂੰ ਮਿਹਨਤ ਕਰਵਾਉਣ ਲਈ ਯਤਨ ਕਰਨ ਦਾ ਸੁਨੇਹਾ ਦਿੱਤਾ।ਅਖੀਰ ਚ’ ਸਕੂਲ ਪ੍ਰਿੰਸੀਪਲ ਸੁਨੀਲ ਕੁਮਾਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ‘ਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਉਹ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਨੂੰ ਸਹਿਯੋਗ ਦੇਣ ਤਾਂ ਜੋ ਬੱਚੇ ਕਿਸੇ ਮੁਕਾਮ ਤੇ ਪਹੁੰਚ ਸਕਣ। ਉਹਨਾਂ ਸਕੂਲ ਦੇ ਸਮੁੱਚੇ ਸਟਾਫ ਦਾ ਵੀ ਧੰਨਵਾਦ ਕੀਤਾ। ਸਮਾਗਮ ਚ’ ਬਲਾਕ ਨੋਡਲ ਅਫਸਰ ਚਮਕੌਰ ਸਿੰਘ ਪ੍ਰਿੰਸੀਪਲ ਅਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ‘ਤੇ ਮੁੱਖ ਅਧਿਆਪਕ ਹਾਜਰ ਸਨ। ਉਪਰੋਕਤ ਜਾਣਕਾਰੀ ਪ੍ਰੈਸ ਨੂੰ ਸਕੂਲ ਮੀਡੀਆ ਇੰਚਾਰਜ ਲੈਕ. ਰਣਬੀਰ ਸਿੰਘ ਨੇ ਦਿੱਤੀ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138200cookie-checkਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗ) ਰਾਮਪੁਰਾ ਮੰਡੀ ਦਾ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ
error: Content is protected !!