ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 3 ਮਾਰਚ (ਕੁਲਵਿੰਦਰ ਕੜਵਲ) : ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਲਈ ਹਰ ਸੰਭਵ ਯਤਨ ਆਰੰਭੇ ਹੋਏ ਹਨ। ਇਸ ਲੜੀ ਤਹਿਤ ਜ਼ਿਲ੍ਹਾ ਮਾਨਸਾ ਵੱਲੋਂ ਨਵੇਂ ਦਾਖ਼ਲਿਆਂ ਲਈ ਪੰਜ ਬਲਾਕਾਂ ਵਿੱਚ ਪੰਜ ਦਾਖ਼ਲਾ ਬੂਥ ਅੱਕਾਂਵਾਲੀ,ਬਰ੍ਹੇ ,ਸੰਘਾ, ਰੱਲਾ ਅਤੇ ਬਰੇਟਾ ਵਿਖੇ ਸਥਾਪਿਤ ਕੀਤੇ ਗਏ ਹਨ , ਜੋ ਸੱਤ ਦਿਨ ਕਾਰਜਸ਼ੀਲ ਰਹਿਣਗੇ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਘਾ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੰਘਾ ਅਤੇ ਸਰਕਾਰੀ ਨਿਉ ਪ੍ਰਾਇਮਰੀ ਸਮਾਰਟ ਸਕੂਲ ਸੰਘਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰਭਜੀਤ ਕੌਰ ਜੀ ਦੀ ਸ਼ਾਨਦਾਰ ਅਗੁਵਾਈ ਵਿੱਚ ਬੱਸ ਸਟੈਂਡ ‘ਤੇ ਨਵੇਂ ਸੈਸ਼ਨ ਦੇ ਦਾਖ਼ਲਿਆਂ ਲਈ ਦਾਖ਼ਲਾ ਬੂਥ ਸਥਾਪਿਤ ਕੀਤਾ।
ਇਸ ਮੌਕੇ ਤੇ ਪ੍ਰਿੰਸੀਪਲ ਵੱਲੋਂ ਨਵੇਂ ਦਾਖਲਿਆਂ ਲਈ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਹਰ ਬੁਨਿਆਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ,ਮਾਪੇ ਆਪਣੇ ਬੱਚਿਆਂ ਨੂੰ ਨੇੜੇ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ। ਸਕੂਲ ਆਫ਼ ਐਮੀਨੈਂਸ ਮਾਨਸਾ,ਸਰਦੂਲਗੜ੍ਹ ਅਤੇ ਬੋਹਾ ਲਈ 10 ਮਾਰਚ,2023 ਤੱਕ ਆਨ ਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੈ ,ਜਿਸ ਦੀ ਪ੍ਰੀਖਿਆ 19 ਮਾਰਚ,2023 ਨੂੰ ਲਈ ਜਾਵੇਗਾ।
ਦਾਖ਼ਲਾ ਬੂਥ ਦਾ ਸੰਚਾਲਨ ਚਰਨਜੀਤ ਸਿੰਘ ਪੰਜਾਬੀ ਅਧਿਆਪਕ ,ਰਾਜ ਰਾਣੀ ਸਾਇੰਸ ਅਧਿਆਪਕਾ, ਪ੍ਰਵੀਨ ਕੁਮਾਰ ਐੱਸ.ਐੱਸ.ਅਧਿਆਪਕ,ਬਲਜੀਤ ਕੌਰ ਈ.ਟੀ.ਟੀ, ਦੀਪਕ ਕੁਮਾਰ ਈ.ਟੀ.ਟੀ.,ਭੁਪਿੰਦਰ ਸਿੰਘ ਈ.ਟੀ.ਟੀ ਅਤੇ ਸੁਰੇਸ਼ ਕੁਮਾਰ ਈ.ਟੀ.ਟੀ. ਵੱਲੋਂ ਵਧੀਆ ਢੰਗ ਨਾਲ ਕੀਤਾ ਗਿਆ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
1421400cookie-checkਬੱਸ ਸਟੈਂਡ ਸੰਘਾ ‘ਤੇ ਤਿੰਨ ਸਕੂਲਾਂ ਵੱਲੋਂ ਦਾਖ਼ਲਾ ਬੂਥ ਲਗਾਇਆ ਗਿਆ