ਚੜ੍ਹਤ ਪੰਜਾਬ ਦੀ
ਲੁਧਿਆਣਾ (ਰਵੀ ਵਰਮਾ)-ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਵਿਰੋਧੀ ਗ਼ਲਤ ਅਫਵਾਹਾਂ ਫੈਲਾ ਰਹੇ ਹਨ। ਉਹਨਾਂ ਕਿਹਾ ਕਿ ਪਰਿਵਾਰਿਕ ਅਤੇ ਵਪਾਰਿਕ ਰੁਝੇਵੇਂ ਕਰਨ ਲੋਕ ਗ਼ਲਤ ਅੰਦਾਜ਼ੇ ਲਗਾਉਣ ਲੱਗ ਪਏ ਸਨ ਪਰ ਉਹ ਹਮੇਸ਼ਾ ਅਕਾਲੀ ਦਲ ਨਾਲ ਖੜੇ ਹਨ।ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਬੋਲ ਰਹੇ ਹਨ ਪਰ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸਿੱਧੂ ਨੂੰ ਆਪਣੇ ਕਿਰਦਾਰ ਵਲ ਝਾਤੀ ਮਾਰਨੀ ਚਾਹੀਦੀ ਹੈ।
ਨਵਜੋਤ ਸਿੰਘ ਸਿੱਧੂ ਕਿਸੇ ਸਮੇਂ ਨਰਿੰਦਰ ਮੋਦੀ ਨੂੰ ਆਪਣਾ ਪਿਉ ਕਹਿੰਦਾ ਸੀ, ਫਿਰ ਸੋਨੀਆ ਗਾਂਧੀ ਨੂੰ ਮਾਂ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਲੀਡਰਾਂ ਨੂੰ ਪਿਤਾ ਸਮਾਨ ਕਹਿੰਦਾ ਸੀ। ਸਿੱਧੂ ਬਿਕਰਮ ਮਜੀਠੀਆ ਨੂੰ ਵੀ ਆਪਣਾ ਵੱਡਾ ਭਰਾ ਕਹਿੰਦਾ ਸੀ ਅਤੇ ਚੋਣਾਂ ਜਿੱਤਣ ਵਿੱਚ ਬਿਕਰਮ ਮਜੀਠੀਆ ਦੀ ਅਹਿਮ ਭੂਮਿਕਾ ਦੱਸਦਾ ਸੀ ਪਰ ਹੁਣ ਸਿੱਧੂ ਉਲਟ ਬਿਆਨਬਾਜ਼ੀ ਕਰਦਾ ਹੈ।
ਨਵਜੋਤ ਸਿੰਘ ਸਿੱਧੂ ਸ਼ਾਇਦ ਇਹ ਸਮਝ ਰਹੇ ਹਨ ਕਿ ਬਾਦਲ ਅਤੇ ਮਜੀਠੀਆ ਪਰਿਵਾਰ ਖ਼ਿਲਾਫ਼ ਬੋਲਕੇ ਉਹ ਆਪਣੀ ਰਾਜਨੀਤੀ ਚਮਕਾਉਣ ਗੇ ਪਰ ਯੂਥ ਅਕਾਲੀ ਦਲ ਸਿੱਧੂ ਨੂੰ ਮੂੰਹ ਤੋੜਵਾਂ ਜਵਾਬ ਦਵੇਗਾ।