ਲੁਧਿਆਣਾ ,15 ਅਪ੍ਰੈਲ ( ਸਤਪਾਲ ਸੋਨੀ ) : ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨਾਂ ਸਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਜੁਆਇੰਟ ਕੁਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਪੱਤਰਕਾਰਾਂ ਨੂੰ ਪ੍ਰੈਸ ਰੀਲੀਜ ਕਰਦੇ ਸਮੇਂ ਕੀਤਾ ।ਉਨਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ(ਕਿਸਾਨ ਕਾਂਗਰਸ) ਸਮੁਚੇ ਭਾਰਤ ਦੇ ਕਿਸਾਨ ਭਰਾਵਾਂ ਨੂੰ ਆਪਣੀ ਕਣਕ ਦੀ ਫਸਲ ਵੇਚਣ ਲਈ ਕੋਈ ਵੀ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀ ਆਉਣ ਦੇਵੇਗੀ, ਨਾ ਹੀ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਕਿਸਾਨਾਂ ਦਾ ਇੱਕ–ਇੱਕ ਦਾਣਾ ਖਰਾਬ ਨਹੀ ਹੋਣ ਦਿੱਤਾ ਜਾਵੇਗਾ, ਫਸਲ ਮੰਡੀ ਆਉਣ ਨਾਲ ਹੀ ਕਿਸਾਨ,ਮਜ਼ਦੂਰ,ਆੜਤੀਏ ਅਤੇ ਹੋਰ ਅਨੇਕਾਂ ਵਰਗ ਦੇ ਵਿਅਕਤੀ ਖੁਸਹਾਲ ਹੋ ਸਕਦੇ ਹਨ ।
ਉਨਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਕੋਵਿਡ-19 ਨੂੰ ਦੇਖਦੇ ਹੋਏ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਮੰਡੀਆਂ ਚ ਆਉਣ ਤੋਂ ਪਹਿਲਾਂ ਮਾਸਕ, ਹੱਥਾਂ ਨੂੰ ਸੈਨੀਟਾਈਜ ਕਰਕੇ ਅਤੇ ਸੋਸ਼ਲ ਡਿਸਟੈਂਸ ਵਰਤਨ। ਮੰਡ ਨੇ ਦੱਸਿਆ ਕਿ ਪੰਜਾਬ ਦੇ ਨਾਲ ਲੱਗਦੇ ਹੋਰ ਸੂਬੇ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਚ ਵੀ ਕਿਸਾਨਾਂ ਨਾਲ ਜਲਦ ਰਾਬਤਾ ਕਾਇਮ ਕਰਕੇ ਉਹਨਾਂ ਦੀ ਮੁਸ਼ਕਿਲਾਂ ਦਾ ਹੱਲ ਕਰਨਗੇ, ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਇਜਾਜ਼ਤ ਲੈਕੇ ਪੰਜਾਬ ਦੀਆਂ ਕਣਕ ਮੰਡੀਆਂ ਦਾ ਦੌਰਾ ਵੀ ਕੀਤਾ ਜਾਵੇਗਾ।ਮੰਡੀਆਂ ਚ ਲੋਡਿੰਗ, ਅਨਲੋਡਿੰਗ, ਢੋਆ–ਢੋਾਈ ਅਤੇ ਖਰੀਦ ਪ੍ਰਬੰਧਾਂ ਨੂੰ ਮੁਕੰਮਲ ਕਰਨ ਤੇ ਮੰਡ ਨੇ ਕੈਪਟਨ ਸਰਕਾਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਹੈ ।