ਚੜ੍ਹਤ ਪੰਜਾਬ ਦੀ
ਲੁਧਿਆਣਾ, ( ਸਤ ਪਾਲ ਸੋਨੀ ) : ਸ਼ਿਵ ਵੈਲਫੇਅਰ ਸੁਸਾਇਟੀ ਅਤੇ ਇਨਸਾਨੀਅਤ ਏਕ ਧਰਮ ਵਲੋਂ ਸ਼ਿਵਰਾਤਰੀ ਤਿਉਹਾਰ ਦੇ 13 ਵੇਂ ਸਲਾਨਾ ਭੰਡਾਰਾ ਅਤੇ ਸ਼ਿਵ ਸੰਧਿਆ ਸ਼ਨੀਵਾਰ 13 ਮਾਰਚ ਨੂੰ ਜਗਰਾਉਂ ਪੁਲ ਵਿਖੇ ਦੁਰਗਾ ਮਾਤਾ ਮੰਦਿਰ ਵਿਖੇ ਆਯੋਜਿਤ ਕੀਤੇ ਜਾਣਗੇ।ਇਸ ਮੌਕੇ ਤੇ ਸਮਾਜ ਸੇਵਕ ਅਨਿਲ ਅਗਰਵਾਲ, ਸੰਜੇ ਅਗਰਵਾਲ, ਰਵਿੰਦਰ ਗੋਇਲ ਦਾ ਪਰਿਵਾਰ ਛੱਪਣ ਭੋਗ ਭੇਂਟ ਕਰੇਗਾ। ਉਪਰੋਕਤ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਬਿੱਟੂ ਗੁੰਬਰ, ਸਰਪ੍ਰਸਤ ਵਿਜੇ ਦਾਨਵ, ਸੀਨੀਅਰ ਚੇਅਰਮੈਨ ਮਿੱਕੀ ਆਹੂਜਾ, ਚੇਅਰਮੈਨ ਰੋਹਿਤ ਸਾਹਨੀ, ਚੇਅਰਮੈਨ ਅਸ਼ਵਨੀ ਤ੍ਰੇਹਨ, ਯੂਥ ਚੇਅਰਮੈਨ ਰਾਜੇਸ਼ ਜੈਨ ਬੋਵੀ, ਯੂਥ ਪ੍ਰਧਾਨ ਜੇ ਕੇ ਡਾਬਰ, ਸੀਨੀਅਰ ਯੂਥ ਚੇਅਰਮੈਨ ਲਵ ਦ੍ਰਾਵਿੜ ਅਤੇ ਹੋਰ ਮੈਂਬਰਾਂ ਨੇ ਦਿੱਤੀ। ਸੰਜੇ ਅਗਰਵਾਲ, ਰਵਿੰਦਰ ਗੋਇਲ, ਮਹਾਦੇਵ ਸੇਵਾ ਦਲ ਦੇ ਪ੍ਰਧਾਨ ਚੇਤਨ ਬਵੇਜਾ, ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ, ਹਿੰਦੂ ਤਖ਼ਤ ਦੇ ਪ੍ਰਚਾਰਕ ਵਰੁਣ ਮਹਿਤਾ, ਸਮਾਜ ਸੇਵਕ ਰੋਹਿਤ ਸਭਰਵਾਲ, ਨਵੀਨ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਅਸ਼ੋਕ ਪਰਾਸ਼ਰ ਪੱਪੀ, ਨੂੰ ਸੁਸਾਇਟੀ ਵਲੋਂ ਭੰਡਾਰੇ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਤੇ ਮਹਿਲਾ ਵਰਗ ਦੀ ਚੇਅਰਪਰਸਨ ਬਿੰਦੀਆ ਮਦਾਨ ਤੇ ਸੀਨੀਅਰ ਮੀਤ ਪ੍ਰਧਾਨ ਰਾਜੂ ਗੁੰਬਰ, ਯੂਥ ਜਨਰਲ ਸੱਕਤਰ ਸੰਚਿਤ ਮਲਹੋਤਰਾ, ਕੈਸ਼ੀਅਰ ਜਤਿੰਦਰ ਸਿੰਘ ਬੰਟੀ, ਸੀਨੀਅਰ ਵਾਈਸ ਚੇਅਰਮੈਨ ਰਾਮ ਚੰਦਰ ਬੰਗਾਲੀ, ਸੁਸਾਇਟੀ ਦੇ ਉਪ ਚੇਅਰਮੈਨ ਅਸ਼ੋਕ ਸਰਸਵਾਲ, ਉਪ ਪ੍ਰਧਾਨ ਲੱਕੀ ਹਾਂਡਾ ਟਿੱਕਾ, ਯੂਥ ਮੀਤ ਪ੍ਰਧਾਨ ਅਭਿਸ਼ੇਕ ਸਹਿਗਲ, ਸਾਹਿਲ ਖੁਰਾਣਾ ਨੇ ਦੱਸਿਆ ਕਿ ਮਹਾਂਦੇਵ ਸੇਵਾ ਦਲ ਦੇ ਪ੍ਰਧਾਨ ਚੇਤਨ ਬਵੇਜਾ ਅਤੇ ਉਹਨਾਂ ਦੇ ਮੈਂਬਰਾਂ ਵਲੋਂ ਭੰਡਾਰੇ ਵਿੱਚ ਲੰਗਰ ਦੀ ਸੇਵਾ ਕੀਤੀ ਜਾਵੇਗੀ ਅਤੇ ਹਿੰਦੂ ਤਖ਼ਤ ਦੇ ਪ੍ਰਚਾਰਕ ਵਰੁਣ ਮਹਿਤਾ ਵਲੋਂ ਭਗਵੇਂ ਝੰਡੇ ਚੁੱਕ ਕੇ ਭੰਡਾਰੇ ਅਤੇ ਸ਼ਿਵ ਸੰਧਿਆ ਵਿੱਚ ਸ਼ਾਮਲ ਹੋਣਗੇ। ਸੰਨੀ ਡਾਬਰ, ਅਮਨ ਠੇਕੇਦਾਰ, ਰੋਹਿਤ ਗੁੰਬਰ, ਇਸ਼ਾਤ ਗੁੰਬਰ, ਸਾਹਿਲ ਖੁਰਾਣਾ, ਸੋਨੀ ਹਰਜ਼ਈ ਨੇ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਆਪਣੇ ਮੈਂਬਰਾਂ ਸਮੇਤ ਭਗਵਾਨ ਸ਼ਿਵ ਦੇ ਪਿਆਰੇ ਵਾਹਨ ਨੰਦੀ ਜੀ ਦੀ ਪੂਜਾ ਕਰਨਗੇ। ਇਸਤਰੀ ਵਿੰਗ ਦੀ ਪ੍ਰਧਾਨ ਮਮਤਾ ਮਹਿਰਾ ਸੀਨੀਅਰ ਵਾਈਸ ਚੇਅਰਮੈਨ ਮੋਨਾ ਸਾਹਨੀ ਅਤੇ ਰੋਮਾ ਢਾਂਡਾਂ , ਵਾਈਸ ਚੇਅਰਮੈਨ ਜਸਲੀਨ ਕੌਰ ਅਤੇ ਲਲਿਤਾ ਲਾਂਬਾ, ਸੀਨੀਅਰ ਮੀਤ ਪ੍ਰਧਾਨ ਸੋਨੀਆ ਕੱਕੜ, ਮੀਤ ਪ੍ਰਧਾਨ ਸੋਨਾਲੀ ਰਾਮਪਾਲ ਅਤੇ , ਜਨਰਲ ਸੈਕਟਰੀ ਸੋਨੀ ਆਹਲੂਵਾਲੀਆ ਅਤੇ ਖਜ਼ਾਨਚੀ ਨੇਹਾ ਗੰਭੀਰ ਨੇ ਦੱਸਿਆ ਕਿ ਭੋਲੇ ਨਾਥ ਦੇ ਭੰਡਾਰੇ ਵਿੱਚ ਮੰਡਲੀਆਂ ਵਲੋਂ ਸ਼ਗਨ ਦੇ ਗੀਤ ਬਾਣੀ ਦੇ ਰੂਪ ਵਿਚ ਪੇਸ਼ ਕਰਨਗੇ।