June 17, 2024

Loading

ਚੜ੍ਹਤ ਪੰਜਾਬ ਦੀ 
ਬਠਿੰਡਾ, 27 ਜੁਲਾਈ(ਪ੍ਰਦੀਪ ਸ਼ਰਮਾ): ਸਿਰਸਾ ਡੇਰਾ ਮੁਖੀ ਤੇ ਸੈਣੀ ਦੇ ਵਕੀਲ ਨੂੰ ਪੰਜਾਬ ਦਾ ਏ.ਜੀ. ਲਾ ਕੇ ਸਿੱਖ ਸਮਾਜ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ। ਇਸ ਵੇਲੇ ਕਾਂਗਰਸ, ਅਕਾਲੀ ਦਲ ਬਾਦਲ ਵਾਂਗ ਹੀ ਆਪ ਪਾਰਟੀ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਬੇਅਦਬੀ ਕਾਂਡ ਦੇ ਇਨਸਾਫ਼ ਮਿਲਣ ਦੀ ਉਮੀਦ ਨਾ ਕੇਵਲ ਮੱਧਮ ਪੈ ਗਈ ਹੈ, ਸਗੋਂ ਖ਼ਤਮ ਹੋ ਚੁੱਕੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸਿੱਖ ਜਥੇਬੰਦੀਆਂ ਦਲ ਖ਼ਾਲਸਾ ਤੇ ਸਿੱਖ ਸਟੂਡੈਂਟਸ ਫੈਡਰੇਸ਼ ਦੇ ਆਗੂ ਨੇ ਜਾਰੀ ਇਕ ਪ੍ਰੈਸ ਨੋਟ ਵਿਚ ਕੀਤਾ
ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਕਾਰਜਕਾਰੀ ਪ੍ਰਧਾਨ ਭਾਈ ਜੀਵਨ ਸਿੰਘ ਗਿੱਲਕਲਾਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਨੇ ਕਿਹਾ ਕਿ ਜਿਹੜਾ ਵਕੀਲ ਵਿਨੋਦ ਘਈ ਪੰਥ ਵਿਰੋਧੀ ਡੇਰਾ ਸਿਰਸਾ ਮੁਖੀ ਤੇ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਦੀ ਵਕਾਲਤ ਕਰਦੇ ਰਹੇ, ਉਹਨਾਂ ਤੋਂ ਇਹ ਬਿਲਕੁੱਲ ਆਸ ਨਹੀਂ ਰੱਖੀ ਜਾ ਸਕਦੀ ਕਿ ਪੀੜ੍ਹਤਾਂ ਦੀ ਸਹੀ ਪੈਰਵਾਈ ਕਰੇਗਾ।
ਉਹਨਾਂ ਕਿਹਾ ਕਿ ਪੰਜਾਬ ਅੰਦਰ ਜਾਣਬੁੱਝ ਦਿੱਲੀ ਵੱਲੋਂ ਆਏ ਨਾਦਰਸ਼ਾਹੀ ਫਰਮਾਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਜਿਹਨਾਂ ਦੀ ਬਦੌਲਤ ਆਪ ਪਾਰਟੀ ਸਮਾਜ ਦੇ ਹਰ ਖੇਤਰ ਵਿੱਚ ਆਸਵੰਦ ਲੋਕਾਂ ਦਾ ਮੂੰਹ ਚਿੜਾ ਰਹੀ ਹੈ। ਐਡਵੋਕੇਟ ਜਰਨਲ ਦੀ ਬੇਲੋੜੀ ਨਿਯੁਕਤੀ ਨੂੰ ਵਾਪਸ ਲੈ ਕੇ ਸੱਤਾਧਾਰੀ ਪੰਜਾਬ ਸਰਕਾਰ ਸੂਬੇ ਅੰਦਰ ਆਪਣੀ ਰਹਿੰਦੀ ਖੂੰਹਦੀ ਸਾਖ ਨੂੰ ਬਚਾ ਸਕਦੀ ਹੈ।
#For any kind of News and advertisment contact us on 980-345-0601 
124120cookie-checkਸਿਰਸਾ ਡੇਰਾ ਮੁਖੀ ਤੇ ਸੈਣੀ ਦੇ ਵਕੀਲ ਨੂੰ ਏ.ਜੀ. ਲਾ ਕੇ ਸਿੱਖ ਸਮਾਜ ਨੂੰ ਦਿੱਤੀ ਸਿੱਧੀ ਚੁਣੌਤੀ
error: Content is protected !!