December 22, 2024

Loading

ਚੜ੍ਹਤ ਪੰਜਾਬ ਦੀ

ਜਲੰਧਰ, (ਬਿਊਰੋ):ਬੀਤੇ ਦਿਨੀਂ ਜਲੰਧਰ ਦੇ ਨਕੋਦਰ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ‘ਚ ਮੇਲੇ ਦੌਰਾਨ ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਸਟੇਜ ਤੋਂ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ਹੈ ਸਿੱਖ ਸੰਗਤਾਂ ਦੇ ਰੋਸ ਉਪਰੰਤ ਹੁਣ ਗੁਰਦਾਸ ਮਾਨ ਨੇ ਇਕ ਵੀਡੀਓ ਜਾਰੀ ਕਰਕੇ ਇਸ ਸਬੰਧੀ ਮਾਫੀ ਮੰਗ ਲਈ ਹੈ।ਜਾਣਕਾਰੀ ਮੁਤਾਬਕ ਗੁਰਦਾਸ ਮਾਨ ਨੇ ਸਟੇਜ ਤੋਂ ਗੁਰੂਆਂ ਦੀ ਤੁਲਨਾ ਸਾਈਂ ਲਾਡੀ ਸ਼ਾਹ ਨਾਲ ਕੀਤੀ ਹੈ, ਜਦਕਿ ਸਿੱਖ ਗੁਰੂਆਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਅਜਿਹਾ ਕਰਨਾ ਸਿੱਖ ਮਰਿਆਦਾ ਦੇ ਵਿਰੁੱਧ ਹੈ।
ਸਿੱਖ ਗੁਰੂਆਂ ਦੀ ਤੁਲਨਾ ਬਾਬਾ ਮੁਰਾਦ ਸ਼ਾਹ ਨਾਲ ਕਰਨ ਨਾਲ ਦੁਨੀਆਂ ਭਰ ‘ਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖਾਂ ਵੱਲੋਂ ਸਾਰੇ ਧਰਮਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਸਤਿਕਾਰ ਕੀਤਾ ਜਾਂਦਾ ਹੈ। ਪਰ, ਸਿੱਖ ਧਰਮ ਜਾਂ ਗੁਰੂ ਮਹਾਰਾਜ ਬਾਰੇ ਕਿਸੇ ਵੀ ਕਿਸਮ ਦੀ ਟਿੱਪਣੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਗੁਰਦਾਸ ਮਾਨ ਨੇ ਸਪਸ਼ਟੀਕਰਨ ਦਿੰਦਿਆਂ ਗੁਰੂਆਂ ਨੂੰ ਸਭ ਤੋਂ ਉੱਪਰ ਦੱਸਦਿਆਂ ਕਿਹਾ ਕਿ ਗੁਰੂਆਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਤੇ ਮੈਂ ਵੀ ਅਜਿਹੀ ਗੁਸਤਾਖੀ ਨਹੀਂ ਕਰ ਸਕਦਾ। ਉਨ੍ਹਾਂ ਇਹ ਕਿਹਾ ਕਿ ਮੈਂ ਨਕੋਦਰ ਵਿਖੇ ਗੁਰੂ ਸਹਿਬਾਨ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ। ਪਰ ਫਿਰ ਵੀ ਮੇਰੇ ਬਿਆਨ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਸਬੰਧੀ ਮਾਫੀ ਮੰਗਦਾ ਹਾਂ। ਸਿੱਖ ਭਾਈਚਾਰੇ ਚ ਗੁਰਦਾਸ ਮਾਨ ਦੀ ਟਿੱਪਣੀ ਨੂੰ ਲੈਕੇ ਸਖਤ ਇਤਰਾਜ਼ ਪਾਇਆ ਜਾ ਰਿਹਾ ਸੀ ਤੇ ਉਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ

77680cookie-checkਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਤੇ ਕੰਨ ਫੜ ਕੇ ਮੰਗੀ ਮਾਫੀ…
error: Content is protected !!