ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 7 ਦਸੰਬਰ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਾਹ ਪੀਣ ਤੋਂ ਪਹਿਲਾਂ ਐਲਾਨਾਂ ਦੀਆਂ ਝੜੀਆਂ ਲਾ ਦਿੰਦਾ ਹੈ ਪਰ ਲੋਕਾਂ ਵਿਸੇਸ਼ ਕਰਕੇ ਖੇਤ ਮਜ਼ਦੂਰਾਂ ਨੂੰ ਇਹ ਐਲਾਨ ਜਰਾ ਜਿੰਨੀ ਵੀ ਰਾਹਤ ਨਹੀਂ ਦਿਵਾ ਸਕਦਾ ਚੜਦਾ ਸੂਰਜ ਉਨਾਂ ਲਈ ਨਵੀਂ ਮੁਸੀਬਤ ਲੈ ਕੇ ਚੜਦਾ ਹੈ। ਇਸ ਦੀ ਤਾਜਾ ਮਿਸਾਲ ਜਿਲਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਦੀ ਸਰਕਾਰੀ ਦਾਵਿਆਂ ਦੀ ਫੂਕ ਕੱਢ ਦਿੰਦੀ ਹੈ। ਹਰਬੰਸ ਸਿੰਘ ਪੁੱਤਰ ਹਰਦੇਵ ਸਿੰਘ ਦਾ 4100 ਰੁਪਏ, ਪ੍ਰੀਤਮ ਕੌਰ ਪਤਨੀ ਗੁਰਨਾਮ ਸਿੰਘ ਦਾ 3745 ਰੁਪਏ ਦਾ, ਜਗਦੇਵ ਸਿੰਘ ਪੁੱਤਰ ਸੋਹਣ ਸਿੰਘ ਦਾ 2480 ਰੁਪਏ ਦਾ , ਵੀਰਾ ਸਿੰਘ ਪੁੱਤਰ ਫਤੀਆ ਸਿੰਘ ਦਾ ਬਿੱਲ 3100 ਰੁਪਏ ਦਾ ਤੇ ਹਰਜਿੰਦਰ ਸਿੰਘ ਪੁੱਤਰ ਤੇਜਾ ਸਿੰਘ ਦਾ 6065 ਦਾ ਪਾਣੀ ਦਾ ਬਿੱਲ ਆਇਆ ਹੈ। ਉਕਤਾਨ ਨੂੰ ਇਹ ਰਕਮ ਜਮਾਂ ਕਰਵਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਸਬ ਡਵੀਜ਼ਨ ਰਾਮਪੁਰਾ ਵੱਲੋ ਆਖਰੀ ਦਿਨ ਤੈਅ ਕੀਤਾ ਗਿਆ ਹੈ।
ਮੁੱਖ ਮੰਤਰੀ ਚੰਨੀ ਦੇ ਫੋਕੇ ਐਲਾਨਾਂ ਤੋਂ ਮਜ਼ਦੂਰ ਡਾਹਢੇ ਨਿਰਾਸ਼
ਇਹੀ ਹਸ਼ਰ ਹੋਰ ਕੀਤੇ ਐਲਾਨਾਂ ਦਾ ਹੋ ਰਿਹਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਚੰਨੀ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਖੇਤ ਮਜ਼ਦੂਰ ਜੱਥੇਬੰਦੀਆਂ ਨਾਲ ਕੀਤੇ ਸਮਝੌਤਿਆਂ ਨੂੰ ਲਾਗੂ ਕਰਨਾ ਤਾਂ ਪਾਸੇ ਰਿਹਾ। ਸਰਕਾਰ ਨੇ ਤਾਂ ਮਜ਼ਦੂਰਾਂ ਸਬੰਧੀ ਹੋਏ ਫੈਸਲਿਆਂ ਦੇ ਹੁਕਮ ਵੀ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਭੇਜਣ ਦੀ ਖੇਚਲ ਨਹੀਂ ਕੀਤੀ । ਉਨਾਂ ਕਿਹਾ ਕਿ ਇਸੇ ਕਾਰਨ ਮਜਬੂਰੀ ਵਸ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 12 ਦਸੰਬਰ ਨੂੰ ਪੰਜਾਬ ਵਿੱਚ ਨੌਂ ਥਾਵਾਂ ‘ਤੇ ਰੇਲਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ।
940700cookie-checkਮੁਆਫੀ ਦੇ ਐਲਾਨ ਮਗਰੋਂ ਘਰੇਲੂ ਪਾਣੀ ਦਾ ਬਿੱਲ ਆਇਆ 6065 ਰੁਪਏ