December 22, 2024

Loading

ਚੜ੍ਹਤ ਪੰਜਾਬ ਦੀ
ਨਵੀਂ ਦਿੱਲੀ , (ਬਿਊਰੋ): ਪੰਜਾਬ ਵਿਚ ਸੰਗਠਨ ਦੇ ਨਾਲ-ਨਾਲ ਸਰਕਾਰ ਦਾ ਚਿਹਰਾ ਬਦਲਣ ਦੇ ਬਾਅਦ ਵੀ ਕਾਂਗਰਸ ਦੀ ਸਿਆਸੀ ਸਰਦਰਦੀ ਫਿਲਹਾਲ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਚਿਹਰਾ ਦੱਸੇ ਜਾਣ ਨੂੰ ਲੈ ਕੇ ਪਾਰਟੀ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ ’ਤੇ ਸੋਮਵਾਰ ਨੂੰ ਜਿਸ ਤਰ੍ਹਾਂ ਨਿਸ਼ਾਨਾ ਵਿੰਨਿ੍ਹਆ ਉਸ ਤੋਂ ਸਾਫ ਹੈ ਕਿ ਗੁਟਾਂ ਵਿਚ ਵੰਡੀ ਪੰਜਾਬ ਕਾਂਗਰਸ ਵਿਚ ਸਭ ਕੁਝ ਠੀਕ ਨਹੀਂ ਹੈ। ਜਾਖੜ ਦੇ ਇਨ੍ਹਾਂ ਤੇਵਰਾਂ ਦਾ ਸਹੀ ਅਸਰ ਰਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਸਫਾਈ ਦੇਣੀ ਪਈ ਕਿ ਅਗਲੀ ਚੋਣ ਵਿਚ ਪਾਰਟੀ ਦਾ ਚਿਹਰਾ ਸਿੱਧੂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੋਣਗੇ। ਕਾਂਗਰਸ ਦੀ ਚਿੰਤਾ ਇੰਨੀ ਹੀ ਨਹੀਂ ਹੈ ਸਗੋਂ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਗਏ ਕੈਪਟਨ ਅਮਰਿੰਦਰ ਸਿੰਘ ਦੇ ਅਗਲੇ ਰਾਜਨੀਤਕ ਕਦਮ ਨੂੰ ਲੈ ਕੇ ਵੀ ਉਹ ਸ਼ੱਕੀ ਹਨ।
 
ਰਾਹੁਲ ਗਾਂਧੀ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਪ੍ਰੋਗਰਾਮ ਦੇ ਦਿਨ ਚੰਡੀਗੜ੍ਹ ਵਿਚ ਮੌਜੂਦਗੀ ਦੌਰਾਨ ਸੁਨੀਲ ਜਾਖੜ ਨੇ ਹਰੀਸ਼ ਰਾਵਤ ਦੇ ਬਿਆਨ ਨੂੰ ਜਿਸ ਅੰਦਾਜ਼ ਨਾਲ ਖਾਰਜ ਕਰ ਦਿੱਤਾ ਉਸ ਤੋਂ ਸਾਫ ਹੈ ਕਿ ਅਗਲੀ ਚੋਣ ਦੀ ਲੀਡਰਸ਼ਿਪ ਨੂੰ ਲੈ ਕੇ ਸੂਬਾ ਕਾਂਗਰਸ ਦਾ ਝਗੜਾ ਸਿਰਫ ਕੈਪਟਨ ਤਕ ਹੀ ਸੀਮਤ ਨਹੀਂ ਰਿਹਾ। ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਪਿਛੜ ਗਏ ਜਾਖੜ ਦੇ ਤੇਵਰਾਂ ਦਾ ਸਿਆਸੀ ਸੁਨੇਹਾ ਇਹ ਵੀ ਹੈ ਕਿ ਭਾਵੇਂ ਕਾਂਗਰਸ ਹਾਈਕਮਾਨ ਸਿੱਧੂ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੀ ਹੋਵੇ ਪਰ ਸੂਬਾ ਕਾਂਗਰਸ ਦੇ ਪੁਰਾਣੇ ਦਿਗਜ ਇੰਨੀ ਸਹਿਜਤਾ ਨਾਲ ਸਾਬਕਾ ਕ੍ਰਿਕਟਰ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ।ਜਾਖੜ ਦੇ ਇਸ ਬਿਆਨ ਦੇ ਸਿਆਸੀ ਸੁਨੇਹੇ ਵਿਚ ਭਵਿੱਖ ਦੀ ਚਿੰਤਾ ਭਾਂਪਦੇ ਹੋਏ ਹੀ ਕਾਂਗਰਸ ਮੀਡੀਆ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਰਾਵਤ ਦੇ ਬਿਆਨ ਨੂੰ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ। ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਪਾਰਟੀ ਸਿੱਧੂ ਨਾਲ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਚੋਣ ਲੜੇਗੀ।
83370cookie-checkਪੰਜਾਬ ’ਚ ਸਰਕਾਰ ਤੇ ਸੰਗਠਨ ਦਾ ਚਿਹਰਾ ਬਦਲਣ ਦੇ ਬਾਅਦ ਵੀ ਖ਼ਤਮ ਨਹੀਂ ਹੋਈ ਕਾਂਗਰਸ ਦੀ ਸਿਰਦਰਦੀ
error: Content is protected !!