ਲੁਧਿਆਣਾ, 11 ਜੂਨ ( ਸਤ ਪਾਲ ਸੋਨੀ ) : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੌਰ ਕਮੇਟੀ ਦਾ ਵਿਸਤਾਰ ਕਰਦਿਆਂ ਅਕਾਲੀ ਦਲ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ,ਵਿਰੋਧੀ ਧਿਰ ਲੀਡਰ ਸ਼ਰਨਜੀਤ ਸਿੰਘ ਢਿੱਲੋਂ,ਡਾ. ਦਲਜੀਤ ਸਿੰਘ ਚੀਮਾ ਨੂੰ ਕੌਰ ਕਮੇਟੀ ਮੈਂਬਰ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੇ ਅਕਾਲੀ ਦਲ ਲੀਗਲ ਵਿੰਗ ਮੈਂਬਰ,ਯੂਥ ਅਕਾਲੀ ਆਗੂ ਐਡਵੋਕੇਟ ਇੰਦਰਪਾਲ ਨੋਬੀ ਵੱਲੋਂ ਪਾਰਟੀ ਪ੍ਰਧਾਨ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਨਸਭਾ ‘ਚ ਵਿਰੋਧੀ ਧਿਰ ਲੀਡਰ ਹੋਣ ਮਗਰੋਂ ਵੀ ਸਮੇਂ-ਸਮੇਂ ਪਰ ਇਨਾਂ ਵੱਲੋਂ ਲੋਕਾਂ ਦੇ ਹੱਕਾਂ ਦੀ ਲੜਾਈ ਲਈ ਖੜੇ ਹੁੰਦਿਆਂ ਉਨਾਂ ਦੀ ਆਵਾਜ਼ ਬੁਲੰਦ ਕਰਦੇ ਨਜਰ ਆਉਂਦੇ ਹਨ।ਹੁਣ ਕੌਰ ਕਮੇਟੀ ਮੈਂਬਰ ਬਣਨ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੀਆਂ ਚੋਣਾਂ ਚ ਮੁੜ ਸੱਤਾ ‘ਚ ਲਿਆਉਣ ਲਈ ਅਹਿਮ ਰੋਲ ਅਦਾ ਕਰਨਗੇ।ਐਡਵੋਕੇਟ ਨੋਬੀ ਨੇ ਕਿਹਾ ਹਾਈਕਮਾਂਡ ਵੱਲੋਂ ਜੋ ਮਾਣ ਲੁਧਿਆਣਾ ਸ਼ਹਿਰ ਨੂੰ ਬਖਸ਼ਿਆ ਹੈ, ਉਹ ਸ਼ਲਾਘਾਯੋਗ ਕਦਮ ਹੈ।ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਦਾ ਮਹਾਨਗਰ ਚ ਕੌਰ ਕਮੇਟੀ ਦੀ ਅਗਵਾਈ ਨਾਲ ਸ਼ਹਿਰ ਅਤੇ ਪਿੰਡਾਂ ‘ਚ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ ਚੋਣਾਂ ਚ ਮੁੜ ਸਨਮਾਨ ਹਾਸਲ ਕਰ ਨਵਾਂ ਮੁਕਾਮ ਹਾਸਲ ਕਰੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ‘ਤੇ ਯੂਥ ਬ੍ਰਿਗੇਡ ਹੋਰ ਮਜਬੂਤ ਹੋਵੇਗਾ।ਇਸੇ ਤਰਾਂ ਪ੍ਰਦੇਸ਼ ਚ ਵਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੂੰ ਕੌਰ ਕਮੇਟੀ ਦੀ ਕਮਾਂਡ ਮਿਲਣ ਨਾਲ ਜਨਤਾ ਚ ਪੁਰਾ ਸਹਿਯੋਗ ਮਿਲਣ ਦੇ ਆਸਾਰ ਬਣਦੇ ਹਨ।ਇਨਾਂ ਲੀਡਰਾਂ ਦੀ ਪਾਰਟੀ ਵਰਕਰਾਂ ਅਤੇ ਜਨਤਾ ਚ ਚੰਗੀ ਛਾਪ ਹੈ, ਜਿਸ ਨਾਲ ਮੁੜ ਤੋਂ ਪ੍ਰਦੇਸ਼ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਦਿਖਦੀ ਹੈ।