November 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ ,(ਰਵੀ ਵਰਮਾ) -ਨਗਰ ਸੁਧਾਰ ਟਰੱਸਟ ਵਿੱਚ ਇੱਕ ਬਹੁਕਰੋੜੀ ਜ਼ਮੀਨ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ,ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਇੰਮਪਰੂਵਮੈਂਟ ਟਰੱਸਟ ਵਲੋਂ ਆਨ ਲਾਈਨ ਬੋਲੀ ਰਾਹੀਂ 3.79 ਏਕੜ ਅਰਥਾਤ 16344 ਵਰਗ ਗਜ਼ 91 ਕਰੋੜ 86 ਲੱਖ 47 ਹਜ਼ਾਰ 210 ਰੁਪਏ ਦੀ ਰਿਜ਼ਰਵ ਕੀਮਤ ਤੇ ਆਪਣੇ ਚਹੇਤੇ ਭੂ ਮਾਫੀਆ ਨੂੰ ਵੇਚ ਦਿੱਤੀ ਤੇ ਲੁਧਿਆਣਾ ਦੇ ਆਮ ਲੋਕਾਂ ਨੂੰ ਇਸ ਵਿਕਰੀ ਦੀ ਬਹੁਤੀ ਜਾਣਕਾਰੀ ਵੀ ਨਹੀਂ ਦਿੱਤੀ । ਇਸ ਪੌਣੇ ਚਾਰ ਏਕੜ ਜ਼ਮੀਨ ਦੀ ਕੀਮਤ ਬਜ਼ਾਰੀ ਭਾਅ ਮੁਤਾਬਕ ਤਕਰੀਬਨ 350 ਕਰੋੜ ਰੁਪਏ ਦੱਸੀ ਜਾ ਰਹੀ ਜੋ ਮਹਿਜ 96 ਕਰੋੜ ਰੁਪਏ ਦੀ ਵੇਚ ਕੇ ਸਰਕਾਰੀ ਖਜ਼ਾਨੇ ਨੂੰ 250 ਕਰੋੜ ਰੁਪਏ ਦਾ ਚੂਨਾ ਲੱਗ ਚੁੱਕਾ ਹੈ । ਇਸ ਸੰਬੰਧੀ ਐਡਵੋਕੇਟ ਬਿਕਰਮ ਸਿੰਘ ਸਿੱਧੂ ਮੈਂਬਰ ਕਾਰਜਕਰਨੀ ਕਮੇਟੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਵਲੋਂ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਾਉਣ ਲਈ ਦਰਖਾਸਤ ਭੇਜੀ ਹੈ ।

ਐਡਵੋਕੇਟ ਸਿੱਧੂ ਨੇ ਮੀਡੀਆ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਹੈ ਕਿ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਪਾਰਟ ਟੂ ਅਤੇ ਦੁਗਰੀ ਰੋਡ ਤੇ ਸਥਿਤ ਇਹ ਜ਼ਮੀਨ ਦੀ ਕੀਮਤ ਅੱਜ ਦੇ ਦਿਨ ਵਿੱਚ ਦੋ ਲੱਖ ਰੁਪਏ ਵਰਗ ਗਜ ਤੋਂ ਵੀ ਵੱਧ ਹੈ ਅਤੇ ਇਹ ਜਾਇਦਾਦ ਲੁਧਿਆਣਾ ਵਾਸੀਆਂ ਦੀ ਮਲਕੀਅਤ ਹੈ ਜਿਸ ਨੂੰ ਮੰਤਰੀ ਤੇ ਸੰਤਰੀ ਕੌਡੀਆਂ ਦੇ ਭਾਅ ਵੇਚ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ , ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰੀ ਜਾਇਦਾਦਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ ।

ਐਡਵੋਕੇਟ ਸਿੱਧੂ ਨੇ ਦੱਸਿਆ ਕਿ ਉਹਨਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ , ਸਥਾਨਕ ਸਰਕਾਰਾਂ ਮੰਤਰੀ , ਵਿਜੀਲੈਂਸ ਵਿਭਾਗ ਤੇ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਮੇਲ ਰਾਹੀਂ ਅਤੇ ਦਸਤੀ ਵੀ ਭੇਜ ਦਿੱਤੀ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਸ ਘੁਟਾਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਜ਼ਮੀਨ ਦੀ ਨਿਲਾਮੀ ਤੇ ਰੋਕ ਲਗਾਈ ਜਾਵੇ ਅਤੇ ਇਸ ਘਪਲੇ ਵਿੱਚ ਸ਼ਾਮਿਲ ਸੰਬੰਧਤ ਅਧਿਕਾਰੀਆਂ ਤੇ ਹੋਰ ਲੋਕਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ।

81510cookie-checkਨਗਰ ਸੁਧਾਰ ਟਰਸਟ ਵਲੋਂ ਪੌਣੇ ਚਾਰ ਏਕੜ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੀ ਸੀ ਬੀ ਆਈ ਜਾਂਚ ਕਰੇ :ਐਡਵੋਕੇਟ ਸਿੱਧੂ
error: Content is protected !!