Categories Admissions NewsBooth NewsPunjabi NewsSCHOOL NEWS

ਸਰਕਾਰੀ ਸਕੂਲ ਝੰਡਾ ਖੁਰਦ ਵੱਲੋਂ ਦਾਖਲਾ ਬੂਥ ਸਥਾਪਿਤ

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 7 ਮਾਰਚ (ਕੁਲਵਿੰਦਰ ਕੜਵਲ) : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਪਿੰਡ ਝੰਡਾ ਖੁਰਦ ਦੇ ਮੁੱਖ ਚੌਂਕ ਤੇ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਵਿੱਚ ਦਾਖ਼ਲਿਆਂ ਲਈ ਦਾਖ਼ਲਾ ਬੂਥ ਸਥਾਪਿਤ ਕੀਤਾ ਗਿਆ । ਵੀਨਾ ਰਾਣੀ ਇੰਚਾਰਜ ਪ੍ਰਿੰਸੀਪਲ, ਜਤਿਨ ਕੁਮਾਰ ਅਤੇ ਸਮੂਹ ਸਟਾਫ਼ ਦੀ ਅਗਵਾਈ ਵਿੱਚ ਬੱਚਿਆਂ ਦੇ ਮਾਪਿਆਂ ਨਾਲ ਸਰਕਾਰੀ ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ, ਮੁਫ਼ਤ ਕਿਤਾਬਾਂ, ਵਰਦੀਆਂ, ਵੱਖ-ਵੱਖ ਸਕੀਮਾਂ ਅਧੀਨ ਮਿਲਣ ਵਾਲੇ ਵਜੀਫ਼ੇ ਅਤੇ ਮਿਡ-ਡੇ-ਮੀਲ ਦੀ ਵਿਵਸਥਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਝੰਡਾ ਖੁਰਦ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਰਹੇ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
142470cookie-checkਸਰਕਾਰੀ ਸਕੂਲ ਝੰਡਾ ਖੁਰਦ ਵੱਲੋਂ ਦਾਖਲਾ ਬੂਥ ਸਥਾਪਿਤ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)