December 6, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,(ਪ੍ਰਦੀਪ ਸ਼ਰਮਾ) : ਰਾਮਪੁਰਾ ਪੁਲਿਸ ਨੇ ਪਿਛਲੇ ਦਿਨਾਂ ਦੋਰਾਨ ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰ ਕੇ ਦਹਿਸ਼ਤ ਦਾ ਮਾਹੋਲ ਪੇੈਦਾ ਕਰਨ ਵਾਲੇ ਗਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸ ਐਸ ਪੀ ਬਠਿੰਡਾ ਨੇ ਬਠਿੰਡਾ ਵਿਖੇ ਪ੍ਰੈਸ ਕਾਂਨਫਰੰਸ ਦੋਰਾਨ ਦੱਸਿਆ ਕਿ ਪਿਛਲੇ ਦਿਨੀਂ ਰਾਮਪੁਰਾ ਫੂਲ ਵਿੱਚ ਅੜਤੀਏ ਪ੍ਰਸ਼ੋਤਮ ਕੁਮਾਰ ਤੋਂ ਕਰੇਟਾ ਗੱਡੀ ਖੋਹ ਕੇ ਫਰਾਰ ਹੋਏ ਕਥਿਤ ਦੋਸ਼ੀਆਂ ਪ੍ਰਸ਼ੋਤਮ ਕੁਮਾਰ ਦੇ ਡਰਾਇਵਰ ਮਨਪ੍ਰੀਤ ਮਨੀ ਵਾਸੀ ਬੀ ਡੀ ਓ ਬਲਾਕ ਕਲੋਨੀ ਨੇੜੇ ਬਰਫ ਵਾਲਾ ਕਾਰਖਾਨਾ ਰਾਮਪੁਰਾ ਫੂਲ , ਸਾਗਰ ਸਿੰਘ, ਅਨਮੋਲਪ੍ਰੀਤ ਮਨੀ ਵਾਸੀ ਕੋਟਕਪੂਰਾ ਨੂੰ ਮਹਿਰਾਜ ਰੋਡ ਸਥਿਤ ਗੁਰੂਦੁਆਰਾ ਮਾੜੀ ਸਿੱਖਾਂ ਨੇੜਿਓ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਕਤ ਮੁਲਜ਼ਮਾਂ ਤੋਂ ਕਰੇਟਾ ਗੱਡੀ ਵੀ ਬਰਾਮਦ ਕਰ ਲਈ ਗਈ ਹੈ।
ਉਨਾਂ ਦੱਸਿਆ ਕਿ ਜਦੋਂ ਇੰਨਾ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਰਾਮਪੁਰਾ ਦੇ ਮੈਨ ਚੌਂਕ ਵਿੱਚ ਕਰਿਆਨਾ ਮਰਚੈੰਟ ਮਨਮੋਹਨ ਦੀ ਕੁੱਟਮਾਰ ਕਰਨ ਉਪਰੰਤ ਲੁੱਟ ਕਰਨ ਤੇ ਇਸ ਤੋਂ ਇਲਾਵਾ ਵਿਸ਼ਾਲ ਮੈਡੀਕਲ ਦੇ ਮਾਲਕ ਵਿਸ਼ਾਲ ਦੀ ਕੁੱਟਮਾਰ ਤੇ ਲੁੱਟ ਦੀ ਘਟਨਾ ਨੂੰ ਵੀ ਉਨਾਂ ਵੱਲੋਂ ਅੰਜਾਮ ਦਿੱਤਾ ਗਈ ਸੀ।
ਐਸ ਐਸ ਪੀ ਬਠਿੰਡਾ ਨੇ ਦੱਸਿਆ ਕਿ ਇਸ ਗ੍ਰੋਹ ਦੇ ਇੱਕ ਸਾਥੀ ਹਰਪ੍ਰੀਤ ਲਾਡੀ ਵਾਸੀ ਹਨੁਮਾਨਗੜ੍ਹ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਇਨਾਂ ਨੂੰ ਮੋਬਾਇਲ ਸਿਮ ਰਾਮਪੁਰਾ ਵਾਸੀ ਹਰਪ੍ਰੀਤ ਹੈਪੀ ਤੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਪੰਮਾ ਨਾਹਰ ਵਾਸੀ ਰਾਮਪੁਰਾ ਵੱਲੋਂ ਕੀਤਾ ਜਾਂਦਾ ਸੀ। ਉਨਾਂ ਦੱਸਿਆ ਕਿ ਮਨਪ੍ਰੀਤ ਮਨੀ ਤੇ ਇਸ ਦੇ ਸਾਥੀਆਂ ਵੱਲੋਂ ਪਟਿਆਲਾ ਤੋਂ ਚੋਰੀ ਕੀਤੇ ਪਲਟੀਨਾ ਤੇ ਡੀਲਕਸ ਮੋਟਰਸਾਇਕਲ ਵੀ ਬਰਾਮਦ ਕੀਤੇ ਹਨ। ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
#For any kind of News and advertisment contact us on 9803 -45 -0601
#Kindly LIke,Share & Subscribe our News Portal: http://charhatpunjabdi.com
135050cookie-checkਰਾਮਪੁਰਾ ਫੂਲ ਵਿੱਚ ਵਾਪਰੇ ਹਾਈ ਪਰੋਫਾਈਲ ਲੁੱਟਖੋਹ ਦੇ ਮਾਮਲਿਆਂ ਦੇ ਦੋਸ਼ੀ ਕਾਬੂ
error: Content is protected !!