November 14, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,7 ਦਸੰਬਰ , (ਪਰਦੀਪ ਸ਼ਰਮਾ):ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਸਮੱੱਸਿਆਵਾ ਨੂੰ ਸੁਨਣ ਲਈ ਆਪ ਦੇ ਦਿੱਲੀ ਦੇ ਸਾਬਕਾ ਮੰਤਰੀ ਸੌਰਵ ਭਾਰਦਵਾਜ ਨੇ ਸਮੂਹਲੀਅਤ ਕੀਤੀ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਏ ਪ੍ਰਭਾਵਸ਼ਾਲੀ ਇਕੱਠ ਨੇ ਜਿਥੇ ਆਪ ਆਗੂਆਂ ਨੂੰ ਬਾਗੋਬਾਗ ਕੀਤਾ ਉੱਥੇ ਸਾਬਕਾ ਮੰਤਰੀ ਸੌਰਵ ਭਾਰਦਜਵਾਜ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵਪਾਰੀ ਵਰਗ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਅਧਾਰਤ ਹੱਲ ਕੀਤਾ ਜਾਵੇਗਾ ਤੇ ਸਮਾਲ ,ਸਕੇਲ ਤੇ ਟਰੇਡਵਿੰਗ ਦੇ ਢਾਂਚੇ ਵਿਚ ਆਉਦੀਆ ਦਿੱਕਤਾਂ ਨੂੰ ਖਤਮ ਕੀਤਾ ਜਾਵੇਗ।
ਵਪਾਰੀਆਂ ਤੇ ਦੁਕਾਨਦਾਰਾਂ ਦੀ ਸਹੂਲਤ ਲਈ 24 ਘੰਟੇ ਕੰਪਲੇਟ ਹੈਲਪ ਲਾਈਨ ਚਲਾਈ ਜਾਵੇਗੀ
ਉਹਨਾਂ ਕਿਹਾ ਕਿ ਸਭ ਤੋ ਵੱਡੀ ਸਮੱਸਿਆ ਬਿਜਲੀ ਦੀ ਹੈ ਪੰਜਾਬ ਵਿੱਚ ਇੰਡਸਟਰੀ ਚਲਾਉਣ ਲਈ 24 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਸ ਤੋ ਇਲਾਵਾ ਵਪਾਰੀਆਂ ਨੂੰ ਤੰਗ ਕਰਨ ਵਾਲਾ ਇੰਸਪੈਕਟਰੀ ਰਾਜ ਖਤਮ ਕੀਤਾ ਜਾਵੇਗਾ ਕੋਈ ਅਧਿਕਾਰੀ ਬੇਲੋੜੇ ਛਾਪੇ ਮਾਰਕੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਤੰਗ ਨਹੀ ਕਰੇਗਾ। ਉਹਨਾਂ ਦੀ ਕੰਪਲੇਟ ਦਰਜ਼ ਕਰਵਾਉਣ ਲਈ 24 ਘੰਟੇ ਕੰਪਲੇਟ ਹੈਲਪ ਲਾਈਨ ਚਲਾਈ ਜਾਵੇਗੀ। ਇੱਥੇ ਜਿਕਰਯੋਗ ਹੈ ਕਿ ਸਟੇਜ਼ ਤੇ ਉਹਨਾਂ ਕਿਹਾ ਕਿ ਤੁਸੀ ਸਿੱਧੂ ਨੂੰ ਵਿਧਾਇਕ ਬਣਾਕੇ ਭੇਜੋ ਤੁਹਾਡੀਆ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਰਾਮਪੁਰਾ ਸ਼ਹਿਰ ਦੇ ਵਪਾਰੀਆਂ ਦੇ ਰਿਕਾਰਡ ਤੋੜ ਇਕੱਠ ਨੇ ਆਪ ਆਗੂਆਂ ਨੂੰ ਬਾਗੋਬਾਗ ਕੀਤਾ  

ਅਖੀਰ ਤੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਸਾਰਿਆ ਦਾ ਧੰਨਵਾਦ ਕਰਦਿਆ ਕਿਹਾ ਕਿ ਮੇਰੇ ਨਿੱਕੇ ਜਿਹੇ ਸੱਦੇ ਤੇ ਸਹਿਰ ਦੇ ਵੱਡੀ ਗਿਣਤੀ ਵਿੱਚ ਵਪਾਰੀ ਤੇ ਦੁਕਾਨਦਾਰ ਆਏ ਉਹਨਾਂ ਦਾ ਉਹ ਤਹਿ ਦਿਲੋ ਧੰਨਵਾਦ ਕਰਦਾ ਹੈ। ਉਹਨਾਂ ਦੀਆਂ ਸਮੱਸਿਆਵਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪਹਿਲ ਦੇ ਅਧਾਰਤ ਤੇ ਹਲ ਕੀਤਾ ਜਾਵੇਗਾ।
ਇਸ ਮੌਕੇ ਸਹਿਰ ਦੇ ਵਪਾਰੀਆਂ ਤੋ ਇਲਾਵਾ ਰਮਨ ਮਿੱਤਲ ਸੂਬਾ ਪ੍ਰਧਾਨ ਟਰੇਡਵਿੰਗ ਪੰਜਾਬ ,ਅਨਿਲ ਠੁਕਰਾਲ ਸੂਬਾ ਕੌਮੀ ਪ੍ਰਧਾਨ ਟਰੇਡਵਿੰਗ ਪੰਜਾਬ, ਰਕੇਸ਼ ਪੁਰੀ ਲੋਕ ਸਭਾ ਇੰਚਾਰਜ, ਰਕੇਸ ਕੁਮਾਰ ਜਿਲ੍ਹਾ ਪ੍ਰਧਾਨ ਟਰੇਡਵਿੰਗ, ਨਛੱਤਰ ਸਿੰਘ ਸਿੱਧੂ ਕਿਸਾਨ ਵਿੰਗ, ਆਪ ਆਗੂ ਅਮਰੀਕ ਸਿੰਘ ਫੂਲ , ਲੇਖ ਰਾਜ ਜਿਲ੍ਹਾ ਜੁਆਇੰਟ ਸਕੱਤਰ ਟਰੇਡਵਿੰਗ, ਨਰੇਸ਼ ਕੁਮਾਰ ਬਿੱਟੂ ਜਿਲ੍ਹਾ ਸਕੱਤਰ ਟਰੇਡਵਿੰਗ, ਕੇਵਲ ਸਿੰਘ ਭਗਤਾਂ ਜਿਲ੍ਹਾ ਸਕੱਤਰ, ਗੁਰਤੇਜ ਸਿੰਘ ਭਾਈਰੂਪਾ ਜਿਲ੍ਹਾ ਸਕੱਤਰ ,ਰਾਜੂ ਜੇਠੀ ਬਲਾਕ ਪ੍ਰਧਾਨ, ਬੂਟਾ ਸਿੰਘ ਆੜਤੀਆਂ ਬਲਾਕ ਪ੍ਰਧਾਨ, ਬਲਜੀਤ ਸਿੰਘ ਭੋਡੀਪੁਰਾ, ਗੋਲਡੀ ਵਰਮਾ ਸਹਿਰੀ ਪ੍ਰਧਾਨ ਵਪਾਰ ਮੰਡਲ, ਰਾਜ ਵਿੰਦਰ ਭਗਤਾਂ, ਜਗਤਾਰ ਸਿੰਘ ਜਲਾਲ, ਜਸਬੀਰ ਸਿੰਘ ਕੋਠਾਗੁਰੂ, ਸੁਰਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਕੋਠਾਗੁਰੂ, ਗੁਰਚਰਨ ਸਿੰਘ ਫੌਜੀ, ਜਗਦੀਪ ਸਿੰਘ ਭੋਡੀਪੁਰਾ, ਬੂਟਾ ਸਿੰਘ ਸਾਬਕਾ ਸਰਪੰਚ ,ਗੋਰਾਲਾਲ ਸਾਬਕਾ ਸਰਪੰਚ ਘੰਡਾਬੰਨਾ,  ਸਰਬਾ ਬਰਾੜ, ਦਰਸਨ ਸੋਹੀ, ਕਾਲਾ ਫੂਲ, ਲਖਵਿੰਦਰ ਸਿੰਘ, ਬਲਕਾਰ ਸਿੰਘ ਭੋਖੜਾ,ਜਗਤਾਰ ਗਿੱਲ, ਲੱਕੀ ਬਾਹੀਆਂ, ਬੰਤ ਸਿੰਘ, ਮਨਪ੍ਰੀਤ ਨਿੱਕਾ,ਜੱਸੀ ਮੱਕੜ, ਈਸੂ ਜੇਠੀ, ਨੀਮੂ ਜੇਠੀ, ਸੀਰਾ ਮੱਲੂਆਣਾ, ਰਸਤੀ ਮਿੱਤਲ, ਜਗਦੇਵ ਸਿੰਘ, ਮੁਕੇਸ਼ ਭਗਤਾਂ, ਰਾਜਬੀਰ ਸਿੰਘ ਭਗਤਾਂ, ਹਰੀ ਸਿੰਘ ਭਗਤਾ, ਧਰਮਪਾਲ ਢੱਡਾ, ਗੁਰਮੀਤ ਸਿੰਘ ਜਲਾਲ, ਗੁਰਮੇਲ ਸਿੰਘ ਸਰੀਏਵਾਲਾ, ਨੈਬ ਸਿੰਘ, ਜਸਵੀਰ ਸਿੰਘ ਭਗਤਾਂ, ਅੰਗਰੇਜ਼ ਬਾਸਲ ਤੇ ਆਰ ਐਸ ਜੇਠੀ ਆਦਿ ਹਾਜਰ ਸਨ।।
93930cookie-checkਪੰਜਾਬ ਦੀ ਇੰਡਸਟਰੀ ਲਈ 24 ਘੰਟੇ ਬਿਜਲੀ ਦੇਣ ਦੀ ਗਰੰਟੀ ਦੇਵੇਗੀ ਆਪ :ਸਾਬਕਾ ਮੰਤਰੀ ਸੌਰਵ ਭਾਰਦਵਾਜ
error: Content is protected !!