December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,5 ਦਸੰਬਰ , (ਪਰਦੀਪ ਸ਼ਰਮਾ): ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ  ਰਾਮਪੁਰਾ ਹਲਕੇ ਵਿੱਚ ਲਗਾਤਾਰ ਸਿਆਸੀ ਸਰਗਰਮੀਆਂ  ਵਿੱਢੀਆ ਹੋਈਆਂ ਹਨ ਜਿਥੇ  ਹਲਕਾ ਇੰਚਾਰਜ ਸਿੱਧੂ ਹਲਕੇ ਦੇ ਪਿੰਡਾਂ ਤੇ ਸਹਿਰ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਯੋਜਨਾਵਾਂ ਨੂੰ ਲੈਕੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਹਨ । ਉਥੇ ਆਪ ਦੀ ਹਾਈਕਮਾਂਡ ਵੱਲੋਂ ਵੀ ਪੂਰੀ ਸਿੱਦਤਾ ਨਾਲ ਹਲਕੇ ਦੀਆਂ ਸਮੱਸਿਆਵਾਂ ਪ੍ਰਤੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਹੀ ਵਿਧਾਨ ਸਭਾ ਹਲਕੇ ਵਿੱਚ ਦਿੱਲੀ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ‘ਤੇ ਸਾਬਕਾ ਮੰਤਰੀ ਸੌਰਵ ਭਾਰਦਵਾਜ ਰਾਮਪੁਰਾ ਵਿਖੇ ਮੰਗਲਵਾਰ 7 ਦਸੰਬਰ ਨੂੰ  ਸਹਿਰ ਦੇ ਪੰਜਾਬ ਰਿਜੋਰਟ ਵਿਖੇ ਪਹੁੰਚ ਰਹੇ ਨੇ ਜਿਥੇ ਉਹ ਹਲਕੇ ਦੇ ਵਪਾਰੀਆਂ ,ਦੁਕਾਨਦਾਰਾਂ ‘ਤੇ ਟਰੇਡ ਵਿੰਗ ਦੇ ਆਗੂਆਂ ਨਾਲ ਵਿਸੇਸ ਮਿਲਣੀ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੇ ਵਪਾਰੀਆਂ ਤੇ ਦੁਕਾਨਦਾਰਾਂ ਵੱਲ ਕੋਈ ਧਿਆਨ ਨਹੀ ਦਿੱਤਾ ਕਰੋਨਾ ਕਾਲ ਦੌਰਾਨ ਉਹਨਾਂ ਦੇ ਵਪਾਰ ਤਬਾਹ ਹੋ ਗਏ। ਇਸ ਲਈ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਹਿਲ ਕਦਮੀ ਕੀਤੀ ਹੈ। ਉਹਨਾਂ ਦੇ ਸੁਝਾਅ ਲਏ ਜਾਣਗੇ ਤੇ ਸਰਕਾਰ ਬਣਨ ਤੇ ਉਹਨਾਂ ਦੀਆਂ ਸਮੱਸਿਆਵਾਂ ਅਨੁਸਾਰ ਨੀਤੀਆਂ ਬਣਾਈਆਂ ਜਾਣਗੀਆ ਇਸ ਲਈ ਸਾਰੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਇਸ ਪ੍ਰੋਗਰਾਮ ਦਾ ਲਾਹਾ  ਲੈਣਾਂ ਚਾਹੀਦਾ ਹੈ।
93540cookie-checkਆਪ ਆਗੂ ਤੇ ਦਿੱਲੀ ਦੇ ਸਾਬਕਾ ਮੰਤਰੀ ਸੋਰਭ ਭਾਰਦਵਾਜ਼ 7 ਦਸੰਬਰ ਨੂੰ ਰਾਮਪੁਰਾ ਵਿਖੇ
error: Content is protected !!