December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 11 ਫਰਵਰੀ, (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਹਿਰ ਰਾਮਪੁਰਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਦਿਆ ਡੋਰ ਟੂ ਡੋਰ ਮੁਹਿੰਮ ਕਰਦਿਆਂ ਸਹਿਰ ਦੇ ਦੁਕਾਨਦਾਰ, ਕਾਰੋਬਾਰੀ ਅਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਸੁਣਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ, ਸਹਿਰ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਸਮਰਥਨ ਮਿਲ ਰਿਹਾ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਤੋ ਸਹਿਰ ਵਾਸੀ ਕਾਫੀ ਨਿਰਾਸ ਨੇ ਤੇ ਇਸ ਵਾਰ ਕਾਂਗੜ ਨੂੰ ਹਰਾਉਣ ਦਾ ਮਨ ਬਣਾਈ ਬੈਠੇ ਹਨ ਤੇ ਉਹਨਾਂ ਬਲਕਾਰ ਸਿੱਧੂ ਨੂੰ ਵੋਟ ਦੇਣ ਦਾ ਵਾਅਦਾ ਕੀਤਾ ਅਤੇ ਭਾਰੀ ਲੀਡ ਨਾਲ ਜਿਤਾਉਣ ਦੀ ਹਾਮੀ ਭਰੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਸਹਿਰ ਦੇ ਬਜਾਰਾ ਵਿੱਚ ਲੋਕਾਂ ਦੀਆ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਹ ਸਾਰੀਆਂ ਸਮੱਸਿਆਵਾਂ ਪੰਜਾਬ ਵਿੱਚ ਵਾਰੀ ਵਾਰੀ ਰਾਜ ਕਰਨ ਵਾਲੀਆਂ ਦੋ ਰਵਾਇਤੀ ਸਿਆਸੀ ਪਾਰਟੀਆਂ ਦੀ ਬਦਨੀਤੀ ਕਾਰਨ ਆਈਆ ਹਨ। ਪਰ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਝੰਡੇ ਗੱਡ ਦਿੱਤੇ ਹਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਦੂਰ ਅੰਦੇਸ਼ੀ ਸੋਚ ਦਾ ਲਾਹਾ ਲੈਣ ਲਈ ਸਾਨੂੰ ਇੱਕ ਮੌਕਾ ਜਰੂਰ ਅਰਵਿੰਦ ਕੇਜਰੀਵਾਲ ਨੂੰ ਦੇਣਾ ਚਾਹੀਦਾ ਤੇ ਉਹਨਾਂ ਵਿਸਵਾਸ਼ ਦਿਵਾਇਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹਨਾਂ ਨੂੰ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਸੀਨੀਅਰ ਆਗੂ ਤੇ ਵਲੰਟੀਅਰ ਸਾਮਲ ਸਨ।
105910cookie-checkਆਪ ਨੇ ਚਲਾਈ ਡੋਰ- ਟੂ -ਡੋਰ ਮੁਹਿੰਮ, ਬਲਕਾਰ ਸਿੱਧੂ ਨੇ ਆਪ ਲਈ ਮੰਗੀਆ ਵੋਟਾਂ ਮਿਲਿਆ ਭਰਵਾਂ ਹੁੰਗਾਰਾ
error: Content is protected !!