ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ, 21 ਅਗੱਸਤ (ਕੁਲਜੀਤ ਸਿੰਘ ਢੀਂਗਰਾ / ਪ੍ਰਦੀਪ ਸ਼ਰਮਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਪਿੰਡਾਂ ਵਿੱਚ ਸਿਆਸੀ ਸਰਗਰਮੀਆਂ ਕਰਨ ਵਿਚ ਮਸਰੂਫ ਹਨ। ਇਸੇ ਤਹਿਤ ਫੂਲ ਟਾਊਨ ਵਿਖੇ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਲਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਆਪਣੇ ਸਾਥੀਆ ਸਮੇਤ ਕਿਸਾਨਾਂ ਵੱਲੋਂ ਅੱਠ ਮਹੀਨੇ ਤੋਂ ਲਗਾਤਾਰ ਕਚਿਹਰੀਆਂ ਦੇ ਗੇਟ ਅੱਗੇ ਲੱਗੇ ਧਰਨੇ ਵਿੱਚ ਕਿਸਾਨ ਆਗੂਆਂ ਨਾਲ ਮੁਲਾਕਾਤ ਕਰ ਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਆਪ ਆਗੂ ਭੱਲਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਾਰਕੁੰਨ ਹੋਣ ਤੋਂ ਪਹਿਲਾਂ ਇੱਕ ਪੰਜਾਬੀ ਅਤੇ ਕਿਸਾਨ ਹਨ। ਇਸ ਕਰ ਕੇ ਉਹ ਨਿੱਜੀ ਤੌਰ ਤੋਂ ਇਲਾਵਾ ਪਾਰਟੀ ਪੱਧਰ ਤੇ ਵੀ ਕਿਸਾਨਾਂ ਦੇ ਸੰਘਰਸ ਦੇ ਹਮੇਸਾ ਨਾਲ ਹਨ।
ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਅੱਜ ਤੱਕ ਕਿਸਾਨੀ ਸੰਘਰਸ ਨੂੰ ਸਫਲ ਬਨਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। ਕਿਸਾਨੀ ਸੰਘਰਸ ਨੂੰ ਸਫਲ ਬਨਾਉਣਾ ਹਰ ਪੰਜਾਬੀ ਦਾ ਮੁੱਢਲਾ ਫਰਜ ਹੈ। ਭੱਲਾ ਨੇ ਕਿਸਾਨਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਤਰਕ ਦੇ ਅਧਾਰ ਤੇ ਦਿੱਤੇ। ਇਸ ਮੌਕੇ ਜਗਸੀਰ ਸਿੰਘ ਜਟਾਣਾ, ਦਰਸਨ ਸਿੰਘ, vਢਿੱਲੋ, ਅਜੈਬ ਸਿੰਘ ਭੁੱਲਰ, ਦਰਸਨ ਸਿੰਘ ਖਲੀਲ, ਪ੍ਰੀਤਮ ਕੌਰ, ਬਹਾਦਰ ਸ਼ਰਮਾ, ਚਮਕੌਰ ਸਿੰਘ ਭੂੰਦੜ, ਬਲਦੇਵ ਸਿੰਘ ਮੰਡੀ ਕਲਾ, ਪੱਪਾ ਸਿੰਘ ਫੂਲ, ਸਮਸ਼ੇਰ ਸਿੰਘ ਮੱਲੀ ਆਦਿ ਹਾਜਰ ਸਨ।