ਰਾਮਪੁਰਾ ਫੂਲ 25 ਅਗਸਤ, ਚੜ੍ਹਤ ਪੰਜਾਬ ਦੀ (ਪ੍ਰਦੀਪ ਸ਼ਰਮਾ):ਭੱਠਾ ਮਜ਼ਦੂਰ ਯੂਨੀਅਨ ਰਾਮਪੁਰਾ ਫੂਲ ਵੱਲੋਂ ਆਪਣੀਆਂ ਮੰਗਾਂ ਸਬੰਧੀ ਬਲਕਾਰ ਸਿੱਧੂ ਹਲਕਾ ਇੰਚਾਰਜ ਰਾਮਪੁਰਾ ਫੂਲ ਨੂੰ ਆਪਣੇ ਦੁੱਖੜੇ ਦੱਸਦਿਆਂ ਕਿਹਾ ਕਿ ਪਿਛਲੇ ਦੋ ਸਾਲ ਤੋ ਉਹਨਾਂ ਦੀ ਉਜਰਤ ਵਿੱਚ ਵਾਧਾ ਨਹੀ ਕੀਤਾ ਗਿਆ ਤੇ ਉਹ ਮਹਿੰਗਾਈ ਤੇ ਕਰੋਨਾ ਦੀ ਮਾਰ ਝੱਲ ਰਹੇ ਹਨ । ਉਨ੍ਹਾਂ ਦੀ ਆਰਥਿਕ ਹਾਲਤ ਇੰਨੀ ਮੰਦੀ ਹੋ ਗਈ ਕਿ ਪਰਿਵਾਰ ਪਾਲਣੇ ਵੀ ਔਖੇ ਹੋ ਗਏ ਤੇ ਮੌਜੂਦਾ ਸਰਕਾਰ ਦਾ ਕੋਈ ਵੀ ਸਿਆਸੀ ਆਗੂ ਉਨ੍ਹਾਂ ਦੀ ਮੰਗ ਨਹੀ ਸੁਣ ਰਿਹਾ ।
ਇਸ ਕਾਰਨ ਉਨ੍ਹਾਂ ਨੇ ਅੱਕ ਕੇ ਰਾਮਪੁਰਾ ਬਾਈਪਾਸ ਤੇ ਓਵਰ ਬ੍ਰਿਜ ਪੁੱਲ ਦੇ ਥੱਲੇ ਧਰਨਾ ਲਾਕੇ ਆਪ ਦੇ ਹਲਕਾ ਇੰਚਾਰਜ ਨੂੰ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਜਗਸੀਰ ਸਿੰਘ ਵੱਲੋਂ ਮੰਗ ਪੱਤਰ ਦਿੱਤਾ ਗਿਆ |
ਬਲਕਾਰ ਸਿੱਧੂ ਨੇ ਭਰੋਸਾ ਦਿਵਾਇਆ ਕਿ ਹਾਈਕਮਾਡ ਕੋਲੋ ਉਠਾਉਣਗੇ ਭੱਠਾ ਮਜਦੂਰਾ ਦੀ ਆਵਾਜ਼
ਇਸ ਉਪਰੰਤ ਬਲਕਾਰ ਸਿੱਧੂ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦਾ ਇਹ ਮਸਲਾ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਅਤੇ ਸਮੁੱਚੀ ਹਾਈਕਮਾਨ ਕੋਲ ਪੇਸ਼ ਕਰਾਂਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਜੱਸੀ, ਇਕਬਾਲ ਸਿੰਘ, ਜਰਨੈਲ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਮੈਂਬਰ, ਜੋਰਾ ਸਿੰਘ, ਰਾਜਾ ਸਿੰਘ, ਜਗਤਾਰ ਸਿੰਘ ਸਹਾਇਕ ਸਕੱਤਰ, ਭੋਲਾ ਸਿੰਘ ਤੇ ਸਮੂਹ ਯੂਨੀਅਨ ਮੈਂਬਰ ਰਾਮਪੁਰਾ ਫੂਲ ਅਤੇ ਆਮ ਆਦਮੀ ਪਾਰਟੀ ਦੇ ਰੂਬੀ ਢਿੱਲੋ ਸਰਕਲ ਇੰਚਾਰਜ , ਸੀਨੀਅਰ ਆਪ ਆਗੂ ਆਰ. ਐਸ. ਜੇਠੀ, ਸਰਬਾ ਬਰਾੜ, ਬੋਬੀ ਫੂਲ, ਸੁਖਵੀਰ ਸਿੰਘ ਮਹਿਰਾਜ, ਸੀਰਾ ਮੱਲੂਆਣਾ ਅਤੇ ਸਮੂਹ ਵਲੰਟੀਅਰ ਅਤੇ ਅਹੁਦੇਦਾਰ ਮੌਜੂਦ ਸਨ।