Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 5, 2025 3:52:46 AM

Loading

ਚੜ੍ਹਤ ਪੰਜਾਬ ਦੀ

ਨਵੀਂ ਦਿੱਲੀ, (ਬਿਊਰੋ) : ਆਮ ਆਦਮੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਿਆਸਤਦਾਨ ਸਾਬਕਾ ਵਿਧਾਇਕ ਜਰਨੈਲ ਸਿੰਘ ਅੱਜ ਜ਼ਿੰਦਗੀ ਦੀ ਜੰਗ ਹਾਰ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੀ ਚਪੇਟ ਵਿਚ ਸਨ ਤੇ ਦਿੱਲੀ ਦੇ ਇਕ ਹਸਪਤਾਲ ਵਿਚ ਦਾਖਲ ਸਨ । ਉਹ 48 ਸਾਲਾਂ ਦੇ ਸਨ,ਜਰਨੈਲ ਸਿੰਘ ਦੇਸ਼ ਦੇ ਚੰਗੇ ਨਾਮੀ ਪੱਤਰਕਾਰ ਸਨ ਉਨਾਂ ਨੇ 84 ਦੇ ਕਤਲੇਆਮ ਦੇ ਰੋਸ ਵਜੋਂ ਕੇਂਦਰੀ ਗ੍ਰਹਿ ਮੰਤਰੀ ਪੀ ਚਿੰਦਮਬਰਮ ਵੱਲ ਜੁੱਤੀ ਸੁੱਟੀ ਸੀ।

ਉਹ 2013 ਵਿਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਸਨ। ਦਿੱਲੀ ਅਸੈਂਬਲੀ ਦੇ ਮੈਂਬਰ ਰਹਿ ਚੁੱਕੇ ਜਰਨੈਲ ਸਿੰਘ ਉਹ ਸਖ਼ਸ਼ੀਅਤ ਸਨ ਜਿਨਾਂ ਨੇ ਐਮਐਲਏ ਦੇ ਅਹੁਦੇ ਤੋਂ 6 ਜਨਵਰੀ 2017 ਨੂੰ ਅਸਤੀਫ਼ਾ ਦੇ ਦਿੱਤਾ ਸੀ ਜਦੋਂ ਆਮ ਆਦਮੀ ਪਾਰਟੀ ਵੱਲੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਲੰਬੀ ਤੋਂ ਚੋਣ ਲੜ ਕੇ ਟੱਕਰ ਦਿੱਤੀ ਸੀ ਪਰ ਹਾਰ ਗਏ ਸਨ।

ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਦਿੱਲੀ ਅਸੈਂਬਲੀ ਵਿਚ ਪ੍ਰਤੀਨਿਧਤਾ ਕਰਨ ਵਾਲੇ ਜਰਨੈਲ ਸਿੰਘ ਦੇਸ਼ ਦੇ ਚੰਗੇ ਨਾਮੀ ਪੱਤਰਕਾਰ ਸਨ। ਇਸ ਮਗਰੋਂ ਉਹ ਸੱਤਾ ਤੋਂ ਬਾਦਲ ਅਤੇ ਕੈਪਟਨ ਨੂੰ ਲਾਂਭੇ ਕਰਨ ਲਈ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ। ਬਾਅਦ ਵਿਚ ਉਨਾਂ ਨੂੰ ਆਪ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਜਰਨੈਲ ਸਿੰਘ ਨੇ 1984 ਦੇ ਸਿੱਖ ਕਤਲੇਆਮ ਬਾਰੇ ਕਿਤਾਬ ਵੀ ਲਿਖੀ ਸੀ।

67730cookie-checkਨਹੀਂ ਰਹੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ, ਕੁਝ ਦਿਨ ਪਹਿਲਾਂ ਆਏ ਸੀ ਕੋਰੋਨਾ ਪਾਜ਼ੇਟਿਵ, ਕੇਜਰੀਵਾਲ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ
error: Content is protected !!