December 22, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ,11 ਦਸੰਬਰ,(ਪਰਦੀਪ ਸ਼ਰਮਾ): ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵੱਲੋ  ਹਲਕਾ ਇੰਚਾਰਜ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ ਨੂੰ ਬੀਤੇ ਦਿਨ ਹਲਕਾ ਰਾਮਪੁਰਾ ਤੋ ਪਾਰਟੀ ਉਮੀਦਵਾਰ ਐਲਾਨਿਆ ।
ਪਾਰਟੀ ਦਫਤਰ ਰਾਮਪੁਰਾ ਤੋ ਕਾਫਲੇ ਦੇ ਰੂਪ ‘ਚ ਛੋਟਾ ਗੁਰੂਸਰ ਸਹਿਬ ਮਹਿਰਾਜ ਵਿਖੇ ਹੋਏ ਨਤਮਸਤਕ

ਹਲਕਾ ਰਾਮਪੁਰਾ ਦੀ ਵੱਡੀ ਜੁੰਮੇਵਾਰੀ ਮਿਲਣ ਤੋ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਦੇ ਮੁੱਖ ਦਫਤਰ ਰਾਮਪੁਰਾ ਤੋ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਇਤਿਹਾਸਕ ਗੁਰਦੁਆਰਾ ਸਹਿਬ ਛੋਟਾ ਗੁਰੂਸਰ ਵਿਖੇ ਨਤਮਸਤਕ ਹੋਣ ਲਈ ਪਹੁੱਚੇ ਅਤੇ ਗੁਰੂਦੁਆਰਾ ਸਹਿਬ ਵਿਖੇ  ਅਰਦਾਸ ਕਰਵਾਕੇ ਗੁਰੂਘਰ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ ਅਤੇ ਉਹਨਾਂ ਰੱਬੀ ਰੁਹ ਮਹਾਨ ਮਹਾਪੁਰਸ਼ ਸੰਤ ਬਾਬਾ ਸੇਰ ਸਿੰਘ ਮਹਿਰਾਜ ਵਾਲਿਆ ਤੋ ਅਸੀਰਵਾਦ ਲੈਦਿਆ ਵਹਿਗੁਰੂ ਦਾ ਸੁਕਰਾਨਾ ਕੀਤਾ।
ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਹਾਈਕਮਾਂਡ ‘ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਦਾ ਕੰਮ ਵੇਖਦਿਆ ਉਹਨਾਂ ਨੂੰ ਵੱਡੀ ਜੁੰਮੇਵਾਰੀ ਦਿੰਦਿਆਂ ਹਲਕੇ ਦੀ ਨੁਮਾਇੰਦਗੀ ਦਿੱਤੀ ਹੈ। ਇਹ ਸੀਟ ਜਿੱਤ ਕੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਪੰਜਾਬ ਨੂੰ ਖੁਸਹਾਲੀ ਦੇ ਰਾਹ ਪਾਵਾਗੇ । ਅਖੀਰ ਉਹਨਾਂ ਹਲਕਾ ਵਾਸੀਆਂ ‘ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈ ਹਲਕਾ ਵਾਸੀਆਂ ਦਾ ਨਿਮਾਣਾ ਸੇਵਕ ਹਾਂ ਤੇ ਹਲਕੇ ਦੇ ਵੋਟਰ ਉਹਨਾਂ ਨੂੰ ਜਰੂਰ ਵਿਧਾਨ ਸਭਾ ਵਿੱਚ ਭੇਜਣਗੇ। ਇਸ ਮੌਕੇ ਉਹਨਾਂ ਨਾਲ ਵਿਧਾਨ ਸਭਾ ਹਲਕੇ ਦੀ ਸਮੁੱਚੀ ਲੀਡਰਸਿਪ ਬਲਾਕ ਪ੍ਰਧਾਨ, ਸਰਕਲ ਪ੍ਰਧਾਨ , ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਵੱਡੀ ਗਿਣਤੀ ‘ਚ ਹਲਕਾ ਨਿਵਾਸੀ ਹਾਜਰ ਸਨ।
94720cookie-checkਹਲਕਾ ਰਾਮਪੁਰਾ ਤੋ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਗੁਰਦੁਆਰਾ ਸਾਹਿਬ ਵਿਖੇ ਭਰੀ ਹਾਜਰੀ
error: Content is protected !!