December 22, 2024

Loading

ਚੜ੍ਹਤ ਪੰਜਾਬ ਦੀ,

ਲੁਧਿਆਣਾ, 15 ਸਤੰਬਰ ,(ਸਤ ਪਾਲ ਸੋਨੀ/ਰਵੀ ਵਰਮਾ):ਆਮ ਆਦਮੀ ਪਾਰਟੀ ਨੇ ਬੀਤੇ ਦਿਨ 18 ਹੋਰ ਹਲਕਾ ਇੰਚਾਰਜ ਐਲਾਨੇ , ਜਿਸ ਤਹਿਤ ਲੁਧਿਆਣਾ ਸ਼ਹਿਰੀ ਦੇ ਆਤਮ ਨਗਰ ਹਲਕੇ ਤੋ ਕੁਲਵੰਤ ਸਿੰਘ ਸਿੱਧੂ ਨੂੰ ਐਲਾਨਿਆ ਗਿਆ | ਇਸ ਦੌਰਾਨ ਮਾਡਲ ਟਾਊਨ ਸਥਿਤ ਓਹਨਾ ਦੇ ਦਫਤਰ ਸ਼ਹਿਰੀ ਪ੍ਰਧਾਨ ਸੁਰੇਸ਼ ਗੋਇਲ, ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੋੜ , ਜ਼ਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ, ਸੂਬਾ ਸਹਾਇਕ ਸਕੱਤਰ ਬੁੱਧੀਜੀਵੀ ਵਿੰਗ ਅਤੇ ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਸੂਬਾ ਸਹਾਇਕ ਸਕੱਤਰ ਕਿਸਾਨ ਵਿੰਗ ਗੁਰਜੀਤ ਸਿੰਘ ਗਿੱਲ , ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਸੋਸ਼ਲ ਮੀਡੀਆ ਕੋਆਰਡੀਨੇਟਰ ਵਿਕਰਮਜੀਤ ਸਿੰਘ, ਟ੍ਰੇਡ ਵਿੰਗ ਦੇ ਪ੍ਰਧਾਨ ਪਰਮਪਾਲ ਸਿੰਘ ਬਾਵਾ, ਮਹਿਲਾ ਵਿੰਗ ਦੀ ਪ੍ਰਧਾਨ ਨੀਤੂ ਵੋਹਰਾ, ਸਕੱਤਰ ਟ੍ਰੇਡ ਵਿੰਗ ਚੰਦਰ ਭਾਰਦਵਾਜ, ਸਕੱਤਰ ਮਹਿਲਾ ਵਿੰਗ ਕਾਜਲ ਅਰੋੜਾ, ਪ੍ਰਧਾਨ ਐਸ ਸੀ ਵਿੰਗ ਧਰਮਿੰਦਰ ਫੌਜੀ, ਪ੍ਰਧਾਨ ਬੀ ਸੀ ਵਿੰਗ ਰਣਜੀਤ ਸਿੰਘ ਸੈਣੀ, ਬਲਾਕ ਪ੍ਰਧਾਨ ਕਮਲ ਮਿਗਲਾਨੀ, ਹਰਜੀਤ ਸਿੰਘ, ਇੰਦਰਮੋਹਨ ਸਿੰਘ, ਅਸ਼ੋਕ ਪੂਰੀ, ਗੁਰਚਰਨ ਸਿੰਘ ਰਾਜਪੂਤ, ਮਨਜੀਤ ਸਿੰਘ ਲੋਟੇ , ਅਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ ਅਤੇ ਹੋਰ ਵਲੰਟੀਅਰ ਅਤੇ ਅਹੁਦੇਦਾਰਾਂ ਸਾਥੀਆਂ ਨੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ |
ਕੁਲਵੰਤ ਸਿੰਘ ਸਿੱਧੂ ਨੇ ਇਸ ਦੌਰਾਨ ਰਾਸ਼ਟਰੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ , ਪੰਜਾਬ ਪ੍ਰਧਾਨ ਭਗਵੰਤ ਮਾਨ , ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ , ਸਹਿ ਇੰਚਾਰਜ ਰਾਘਵ ਚੱਡਾ ਅਤੇ ਸਮੂਹ ਪੰਜਾਬ ਅਤੇ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਪਾਰਟੀ ਨੇ ਅਹਿਮ ਜਿੰਮੇਵਾਰੀ ਓਹਨਾ ਨੂੰ ਸੌਂਪੀ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕਾ ਆਤਮ ਨਗਰ ਦੀ ਸੀਟ 2022 ਦੀਆਂ ਚੋਣਾਂ ਵਿੱਚ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ |

82770cookie-checkਆਪ ਨੇ ਐਲਾਨਿਆ ਕੁਲਵੰਤ ਸਿੰਘ ਸਿੱਧੂ ਨੂੰ ਆਤਮ ਨਗਰ ਦਾ ਹਲਕਾ ਇੰਚਾਰਜ
error: Content is protected !!