December 21, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ 18 ਅਗਸਤ ( ਪ੍ਰਦੀਪ ਸ਼ਰਮਾ )-ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਵਿਖੇ ਜਨ ਸੰਵਾਦ ਮੁਹਿੰਮ ਦੇ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੱਧੂ ਨੇ ਭਰਵੀਂ ਇਕੱਤਰਤਾ ਕਰਕੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ ਗਿਆ।ਭਰਵੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ਼ ਬਲਕਾਰ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਵੱਲੋਂ ਦਿੱਤੀ ਗਈ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਅਤੇ ਬਿਜਲੀ ਦੇ ਬਿੱਲਾਂ ਦੀ ਬਕਾਇਆ ਰਾਸ਼ੀ ਮੁਆਫੀ ਦੀ ਗਰੰਟੀ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਦੇ ਬਿਜਲੀ ਗਰੰਟੀ ਯੋਜਨਾ ਦੇ ਤਹਿਤ ਫਾਰਮ ਭਰੇ ਗਏ ਤਾਂ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਲੋਕ ਇਸ ਯੋਜਨਾ ਦਾ ਲਾਭ ਉਠਾ ਸਕਣ।

ਇਸ ਮੌਕੇ ਉਨ੍ਹਾਂ ਨਾਲ ਸੁੱਖੀ ਮਹਿਰਾਜ ਬਲਾਕ ਪ੍ਰਧਾਨ, ਗੁਰਚਰਨ ਸਿੰਘ ਮਹਿਰਾਜ ਸਰਕਲ ਇੰਚਾਰਜ , ਬਖਸ਼ੀਸ਼ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਜਸ਼ਨ ਸਿੰਘ, ਰੂਬੀ ਸਿੰਘ,  ਪਰਮਜੀਤ ਸਿੰਘ ਗਿਆਨੀ, ਬਿੱਕਰ ਸਿੰਘ, ਸੁਰਜੀਤ ਸਿੰਘ, ਜਰਨੈਲ ਸਿੰਘ, ਭਿੰਦਰ ਸਿੰਘ, ਨੱਛਤਰ ਸਿੰਘ, ਵੀਚਾ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ, ਹੇਮ ਸਿੰਘ, ਡਾ.ਜਗਸੀਰ ਸਿੰਘ, ਸੁਖਵੀਰ ਸਿੰਘ, ਸੀਰਾ ਮੱਲੂਆਣਾ, ਕਾਲਾ ਮਹਿਰਾਜ ਅਤੇ ਸਮੂਹ ਵਲੰਟੀਅਰ  ਅਤੇ ਅਹੁਦੇਦਾਰ ਹਾਜ਼ਰ ਸਨ।

75270cookie-checkਕੈਪਟਨ ਦੇ ਪੁਰਖਿਆ ਦੇ ਪਿੰਡ ਮਹਿਰਾਜ ‘ਚ ਆਮ ਆਦਮੀ ਪਾਰਟੀ ਦੀ ਜਨ ਸੰਵਾਦ ਮੁਹਿੰਮ ਦੀ ਹੋਈ ਸੁਰੂਆਤ
error: Content is protected !!