December 22, 2024

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ/ ਰਵੀ ਵਰਮਾ ): ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਭਿ੍ਸਟਾਚਾਰ ਦੇ ਖਿਲਾਫ਼ ਇਕ ਜਾਗਰੂਕ ਰੈਲੀ ਲੁਧਿਆਣਾ ਵੈਸਟ ਡੇਅਰੀ ਕੰਪਲੈਕਸ ਚੌਕ ਤੋਂ ਬਾੜੇਵਾਲ ਚੌਕ ਤੱਕ ਕੱਢੀ ਗਈ ਜਿਸ ਵਿੱਚ ਜਗਦੀਪ ਸਿੰਘ ਭੱਠਲ ਵੱਲੋਂ ਰਿਵਾਈਤੀ ਪਾਰਟੀਆਂ ਦੇ ਖਿਲਾਫ਼ ਦੱਸਿਆ ਗਿਆ ਕਿ ਇਹ ਰਿਵਾਈਤੀ ਪਾਰਟੀਆਂ ਨੇ ਪੰਜਾਬ ਵਿੱਚ ਕਿਸ ਤਰ੍ਹਾਂ ਭਿ੍ਸਟਾਚਾਰ ਕਰਕੇ ਆਪਣੇ ਘਰ ਭਰੇ । ਪੰਜ ਸਾਲ ਬੀਤ ਜਾਣ ਮਗਰੋਂ ਨਾਂ ਹੀ ਲੋਕਾਂ ਨੂੰ ਨੋਕਰੀਆਂ ਅਤੇ ਨਾ ਹੀ ਮਹਿੰਗਾਈ ਤੇ ਨੱਥ ਪਾ ਸਕੀਆਂ, ਨਾ ਹੀ ਲੋਕਾਂ ਨੂੰ ਕੋਈ ਸਿਖਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ, ਨਾ ਹੀ ਕਿਸਾਨਾਂ ਨੂੰ ਇਨਸਾਫ਼ ਮਿਲਿਆ।
ਅੱਜ ਵੀ ਕਿਸਾਨ ਡੀਏਪੀ ਖਾਦ ਖਾਤਰ ਲੰਬੀਆਂ ਲੰਬੀਆਂ ਲਾਇਨਾਂ ਵਿੱਚ ਲੱਗੇ ਦਿੱਸ ਰਹੇ ਹਨ ਜਿਸ ਵਿੱਚ ਬਲਾਕ ਇੰਚਾਰਜ ਨਾਨਕ ਸਿੰਘ ਨੇ ਦੱਸਿਆ ਕਿ ਇਹ ਸਰਕਾਰ ਜਿਹੜੇ ਚੰਗੇ ਕਰਮਚਾਰੀ ਭਿ੍ਸਟਾਚਾਰ ਤੇ ਨੱਥ ਪਾਉਂਣ ਦੀ ਕੋਸ਼ਿਸ਼ ਕਰਦੇ ਹਨ,ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰ ਇਨਾਮ ਦੇਣ ਦੀ ਜਗ੍ਹਾ ਉਨ੍ਹਾਂ ਦਾ ਤਬਾਦਲਾ ਕਰ ਦਿੰਦੀ ਹੈ।
ਜਗਦੀਪ ਸਿੰਘ ਭੱਠਲ ਅਤੇ ਨਾਨਕ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਦੱਸਿਆ ਕਿ ਇਹਨਾਂ ਸਰਕਾਰਾਂ ਦੇ ਕਾਲੇ ਕਾਰਨਾਮੇ ਲੋਕਾਂ ਨੂੰ ਦੱਸ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਭਿ੍ਸਟਾਚਾਰ ਮੁਕਤ ਪੰਜਾਬ ਸਿਰਜਿਆ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇਗਾ।
ਇਸ ਮੌਕੇ ਅਹਿਬਾਬ ਗਰੇਵਾਲ, ਅਮਨਦੀਪ ਸਿੰਘ ਮੋਹੀ, ਗੁਰਜੀਤ ਸਿੰਘ ਗਿੱਲ, ਕਰਨਲ ਇਕਬਾਲ ਸਿੰਘ ਪੰਨੂੰ, ਕਿਰਨ ਭਾਟੀਆ, ਅਵਤਾਰ ਸਿੰਘ, ਸੀਟੂ ਪ੍ਰਸਾਦ, ਅਮਨਦੀਪ ਸਿੰਘ ਭੱਠਲ, ਊਦੇ ਭਾਨ, ਬਲਰਾਜ ਸਿੰਘ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਦੀਪਿੰਦਰ ਸਿੰਘ, ਵਿਕਰਮਜੀਤ ਸਿੰਘ, ਸੋਮਪਾਲ ਮੰਚਲ, ਸੋਨੂੰ ਕਲਿਆਣ, ਰਣਜੀਤ ਸਿੰਘ, ਸੰਦੀਪ ਸਿੰਘ, ਬਲਜਿੰਦਰ ਕੋਰ, ਪਵਨ ਸਰਮਾਂ, ਸ਼ੇਖਰ ਕੁਮਾਰ, ਰਜਿੰਦਰ ਭਾਟੀਆ, ਪੂਨਮ ਭਾਟੀਆ, ਬੇਦੀ ਜੀ, ਯਸ਼ਪਾਲ ਦੱਤਾ, ਪਵਨ ਕੁਮਾਰ, ਰੁਮੇਸ਼ ਚੋਟਲਾ, ਆਕਾਸ਼ ਚੋਟਲਾ, ਰਮਨ ਕੁਮਾਰ, ਸਾਵਨ ਅਟਵਾਲ, ਕਰਨ ਸਰਮਾਂ ਨਰਿੰਦਰ ਬਾੜੇਵਾਲ, ਸਾਰਦ ਜਿੰਦਲ, ਆਕਾਸ਼ ਬਜਾਜ਼ ਅਤੇ ਬਹੁਤ ਸਾਰੇ ਹੋਰ ਅਹੁਦੇਦਾਰ ਅਤੇ ਵਲੰਟੀਅਰ ਹਾਜ਼ਿਰ ਸਨ ।
91210cookie-checkਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਲੁਧਿਆਣਾ ਵੈਸਟ ਡੇਅਰੀ ਕੰਪਲੈਕਸ ਚੌਕ ਤੋਂ ਬਾੜੇਵਾਲ ਚੌਕ ਤੱਕ ਕੱਢੀ ਭਿ੍ਸਟਾਚਾਰ ਦੇ ਖਿਲਾਫ਼ ਇਕ ਜਾਗਰੂਕ ਰੈਲੀ 
error: Content is protected !!