January 5, 2025

Loading

 ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ ,4 ਨਵੰਬਰ , (ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਜਲਾਲ ਵਿਖੇ ਦੀਵਾਲੀ ਦੇ ਦਿਨ ਅਚਾਨਕ ਹੀ ਪੰਜ ਛੋਟੇ ਦੁਕਾਨਦਾਰਾਂ ਦੀਆ ਪਟਾਕਿਆਂ ਵਾਲੀਆ ਸਟਾਲਾਂ ਨੂੰ ਲੱਗੀ ਅੱਗ ਨੇ ਪਹਿਲਾ ਹੀ ਮੰਦੇ ਦੀ ਮਾਰ ਵਿਚ ਬੈਠੇ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਕਰਕੇ ਲੱਕ ਤੋੜ ਦਿੱਤਾ ਹੈ ਜਿਸ ਕਾਰਨ ਇਲਾਕੇ ਅੰਦਰ ਵਾਪਰੀ ਇਸ ਘਟਨਾ ਨੂੰ ਲੈ ਕੇ ਕਾਫੀ ਅਫਸੋਸ ਮਨਾਇਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਇੰਦਰਜੀਤ ਸਿੰਘ ਮਾਨ ਭਗਤਾ ਨੇ ਪੀੜਿਤ ਦੁਕਾਨਦਾਰਾਂ ਨਾਲ ਘਟਨਾ ਤੋ ਬਾਅਦ ਅਫਸੋਸ ਜਾਹਿਰ ਕੀਤਾ। ਆਪ ਆਗੂ ਮਾਨ ਨੇ ਕਿਹਾ ਕਿ ਦੁਕਾਨਦਾਰੀ ਤਾਂ ਪਹਿਲਾ ਹੀ ਸਰਕਾਰਾਂ ਦੀਆ ਨੀਤੀਆ ਕਾਰਨ ਖਤਮ ਅਤੇ ਦੁਕਾਨਦਾਰ ਝੰਬੇ ਪਏ ਹਨ, ਪਰ ਅਜਿਹੀਆ ਮਾਰਾਂ ਦੁਕਾਨਦਾਰਾਂ ਦਾ ਆਰਥਿਕ ਪੱਖੋ ਪੂਰੀ ਤਰਾਂ ਲੱਕ ਤੋੜ ਕੇ ਰੱਖ ਦਿੰਦੀਆਂ ਹਨ।
ਉਨਾਂ ਪੀੜਿਤ ਦੁਕਾਨਦਾਰਾਂ ਦੀ ਆਪਣੇ ਪੱਲਿਓ 20 ਹਜਾਰ ਰੁਪੈ ਦੀ ਆਰਥਿਕ ਮੱਦਦ ਕਰਦਿਆਂ ਕਿਹਾ ਕਿ ਇਹ ਨਿਗੂਣੀ ਜਿਹੀ ਰਾਸ਼ੀ ਪੀੜਿਤ ਦੁਕਾਨਦਾਰਾਂ ਦੇ ਆਰਥਿਕ ਜਖਮ ’ਤੇ ਮੱਲਮ ਦਾ ਕੰਮ ਕਰੇਗੀ ਜਿਕਰਯੋਗ ਹੈ ਕਿ ਇੰਦਰਜੀਤ ਸਿੰਘ ਮਾਨ ਹਲਕੇ ਦੇ ਵਿਚੋ ਇਕਲੇ ਹੀ ਅਜਿਹੇ ਆਗੂ ਹਨ, ਜੋ ਪੀੜਿਤਾਂ ਕੋਲ ਪੁੱਜੇ ਹਨ। ਜਲਾਲ ਦੇ ਪੀੜਿਤ ਦੁਕਾਨਦਾਰਾਂ ਨੇ ਇੰਦਰਜੀਤ ਮਾਨ ਦਾ ਇਸ ਅੋਖੀ ਘੜੀ ਵਿਚ ਨਾਲ ਖੜਣ ’ਤੇ ਧੰਨਵਾਦ ਕੀਤਾ।
89591cookie-checkਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਮਾਨ ਭਗਤਾ ਨੇ ਪਟਾਕਿਆਂ ਵਾਲੀਆ ਸਟਾਲਾਂ ਨੂੰ ਲੱਗੀ ਅੱਗ ’ਤੇ ਪੀੜਿਤ ਦੁਕਾਨਦਾਰਾਂ ਨਾਲ ਕੀਤਾ ਅਫਸੋਸ ਜਾਹਿਰ
error: Content is protected !!