December 22, 2024

Loading

ਚੜ੍ਹਤ ਪੰਜਾਬ ਦੀ
ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਤੋ ਬਾਅਦ ਮਹਿਲਾਵਾਂ ਚ ਖੁਸੀ ਦੀ ਲਹਿਰ
ਰਾਮਪੁਰਾ ਫੂਲ ,23 ਨਵੰਬਰ , (ਪਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਵਿੱਚ ਦਿਨੋ ਦਿਨ ਅਥਾਹ ਵਾਧਾ ਹੋ ਰਿਹਾ ਇਹ ਸਾਰਾ ਕੁੱਝ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਣਥੱਕ ਮਹਿਨਤ ਦਾ ਨਤੀਜਾ ਕਿ ਕੁੱਝ ਮਹੀਨਿਆਂ ਦੀ ਮਹਿਨਤ ਨਾਲ ਹੀ ਬਲਕਾਰ ਸਿੰਘ ਸਿੱਧੂ ਨੇ ਪਿੰਡ ਪਿੰਡ ਸਹਿਰ ਸਹਿਰ ਪਾਰਟੀ ਦਾ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਨੂੰ ਰਵਾਇਤੀ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਵਿਚ ਲਿਆ ਖੜ੍ਹਾ ਕਰ ਦਿੱਤਾ।
ਬਲਕਾਰ ਸਿੱਧੂ ਦੀ ਮਹਿਨਤ ਰੰਗ ਲਿਆਈ ,ਰਾਮਪੁਰਾ ‘ਚ ਆਪ ਦਾ ਮੋਗਾ ਦਾ ਲਾਇਵ ਟੈਲੀਕਾਸਟ ਪ੍ਰੋਗਰਾਮ ਵੇਖਿਆ
ਰਾਮਪੁਰਾ ਫੂਲ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ ਦਾ ਨਮੂਨਾ ਉਦੋ ਵੇਖਣ ਨੂੰ ਮਿਲਿਆ ਜਦੋ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੋਰਾਨ ਮੋਗਾ ਵਿਖੇ ਤੀਜੀ ਗਰੰਟੀ ਯੋਜਨਾ ਦਾ ਐਲਾਨ ਕਰਨ ਲਈ ਵੱਡਾ ਇਕੱਠ ਕੀਤਾ ਤਾਂ ਇਸ ਪ੍ਰੋਗਰਾਮ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋਕੇ ਸਿੱਦਤਾ ਨਾਲ ਵੇਖਿਆ।
ਇਸ ਪ੍ਰੋਗਰਾਮ ਵਿੱਚ ਤੀਜੀ ਗਰੰਟੀ ਯੋਜਨਾ ਤਹਿਤ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੂੰ ਜਿੰਨਾ ਦੀ ਉਮਰ 18 ਸਾਲ ਤੋ ਉਪਰ ਹੈ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦਸਿਆ ਕਿ ਜਿੰਨਾ ਮਹਿਲਾਵਾਂ ਨੂੰ ਬੁਢਾਪਾ ਪੈਨਸਨ ਜਾਂ ਕਿਸੇ ਕਿਸਮ ਦੀ ਹੋਰ ਪੈਨਸ਼ਨ ਵੀ ਮਿਲਦੀ ਹੈ ਉਹਨਾਂ ਨੂੰ ਵੀ ਇਹ 1000 ਰੁਪਏ ਮਹੀਨਾ ਮਿਲੇਗਾ।ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਤੀਜੀ ਯੋਜਨਾ ਨੂੰ ਵੀ ਪੰਜਾਬੀ ਪਹਿਲੀਆਂ ਦੋ ਗਰੰਟੀਆ ਵਾਂਗ ਭਰਪੂਰ ਸਮਰਥਨ ਦੇਣਗੇ ਤੇ ਆਮ ਆਦਮੀ ਪਾਰਟੀ ਨੂੰ ਮਹਿਲਾਵਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
92270cookie-checkਹਲਕਾ ਰਾਮਪੁਰਾ ਫੂਲ ‘ਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ‘ਚ ਦਿਨੋ ਦਿਨ  ਹੋ ਰਿਹਾ ਵਾਧਾ
error: Content is protected !!