December 22, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ, 8 ਸਤੰਬਰ, ( ਪ੍ਰਦੀਪ ਸ਼ਰਮਾ ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਕਾਂਗਰਸ ਪਾਰਟੀ ਨੂੰ ਊਸ ਸਮੇਂ ਜਬਰਦਸਤ ਝਟਕਾ ਲੱਗਿਆ ਜਦੋ ਪਿੰਡ ਰਾਈਆ ਦੇ 20 ਪਰੀਵਾਰਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਦਾ ਪੱਲਾ ਫੜ ਲਿਆ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਦਸਿਆ ਕਿ ਆਮ ਆਦਮੀ ਪਾਰਟੀ ਇਕੱਲੇ ਹਲਕੇ ਵਿੱਚ ਹੀ ਨਹੀ ਪੂਰੇ ਪੰਜਾਬ ਭਰ ਵਿੱਚ ਆਪਣੀਆਂ ਰਵਾਇਤੀ ਵਿਰੋਧੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਸਖਤ ਟੱਕਰ ਦੇ ਰਹੀ ਹੈ। ਲੋਕ ਧੜਾ ਧੜ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕਰ ਰਹੇ ਹਨ । 

ਉਨ੍ਹਾਂ ਦਸਿਆ ਕਿ ਹਲਕਾ ਰਾਮਪੁਰਾ ਫੂਲ ਦੇ ਪਿੰਡ ਰਾਈਆਂ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਰਾਜਿੰਦਰ ਸਿੰਘ ਗੋਰਾ ਰਾਈਆਂ ਸਰਕਲ ਇੰਚਾਰਜ ਅਤੇ ਰੂਬੀ ਢਿੱਲੋ ਫੂਲ ਸਰਕਲ ਇੰਚਾਰਜ ਦੀ ਪ੍ਰੇਰਨਾਂ ਸਦਕਾ ਮਰਦਾਨੇ ਕੇ ਤਕਰੀਬਨ 20 ਪਰਿਵਾਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਉਹ  ਸ਼ਾਮਿਲ ਹੋਏ ਪਰਿਵਾਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕਰਦੇ ਹਨ ਸ਼ਾਮਿਲ ਹੋਣ ਵਾਲਿਆਂ ਵਿਚ ਸੁਰਿੰਦਰ ਖਾਨ, ਰਾਜਵਿੰਦਰ ਖਾਨ, ਸੇਵਕ ਖਾਨ, ਵਿਜੈ ਖਾਨ, ਸਲੀਮ ਖਾਨ, ਦਲਜੀਤ ਸਿੰਘ, ਮੁਸਤਾਕ ਖਾਨ, ਅਕਬਰ ਖਾਨ, ਕਾਲਾ ਖਾਨ, ਨਰਿੰਦਰ ਖਾਨ, ਪਰਵੇਸ਼ ਖਾਨ, ਜੋਨੀ ਖਾਨ, ਗੁਰਦੇਵ ਸਿੰਘ, ਭੋਲਾ ਖਾਨ, ਜਗਸੀਰ ਸਿੰਘ, ਗੌਰਵ ਖਾਨ, ਤਾਜ ਖਾਨ, ਰਾਜੂ ਖਾਨ ਆਦਿ ਸਾਮਲ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਲੰਟੀਅਰ ,ਅਹੁੱਦੇਦਾਰ ਤੇ ਗੋਰਾ ਲਾਲ ਸਾਬਕਾ ਸਰਪੰਚ, ਆਰ. ਐਸ. ਜੇਠੀ, ਸੇਵਕ ਸਿੰਘ, ਇਕਬਾਲ ਖ਼ਾਨ, ਸੁਖਪਾਲ ਸਿੰਘ, ਧਨਵਿੰਦਰ ਸਿੰਘ, ਮੋਠਾ ਸਿੰਘ, ਚਮਕੌਰ ਸਿੰਘ, ਕੁਲਵਿੰਦਰ ਸਿੰਘ ਤੇ ਅਮਨਦੀਪ ਸਿੰਘ ਆਦਿ ਮੌਜੂਦ ਸਨ।

82240cookie-checkਹਲਕਾ ਰਾਮਪੁਰਾ ‘ਚ ਆਮ ਆਦਮੀ ਪਾਰਟੀ ਰਵਾਇਤੀ ਵਿਰੋਧੀਆਂ ਨੂੰ ਦੇ ਰਹੀ ਹੈ ਸਖਤ ਟੱਕਰ :ਬਲਕਾਰ ਸਿੱਧੂ
error: Content is protected !!