December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, 16 ਜਨਵਰੀ( ਸਤ ਪਾਲ ਸੋਨੀ ) :ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਅਕਾਲੀ ਦਲ ਨੂੰ ਉਸ ਸਮੇ ਵੱਡਾ ਝਟਕਾ ਦਿਤਾ ਜਦ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸੀਨੀਅਰ ਉਪ ਪ੍ਰਧਾਨ ਅਤੇ ਸਮਾਜ ਸੇਵੀ ਹਰਮੋਹਨ ਸਿੰਘ ਗੁੱਡੂ, ਮਨਦੀਪ ਸਿੰਘ ਅਤੇ ਮਨਜੀਤ ਸਿੰਘ ਆਪਣੇ ਸਾਥੀਆਂ ਸਮੇਤ ਹਲਕਾ ਆਤਮ ਨਗਰ ਤੋਂ ਉਮੀਦਵਾਰ ਕੁਲਵੰਤ ਸਿੰਘ ਸਿੱਧੂ ਜੀ ਦੀ ਅਗਵਾਈ ਵਿੱਚ ਸ਼ਾਮਿਲ ਹੋਏ | ਜ਼ਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ ਅਤੇ  ਜਿਲ੍ਹਾ ਉਪ ਪ੍ਰਧਾਨ ਦੀਪਕ ਬੰਸਲ ਨੇ ਹਰਮੋਹਨ ਸਿੰਘ ਗੁੱਡੂ ਨੂੰ ਜੀ ਆਇਆ ਕਿਹਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ |
ਇਸ ਸਮੇ ਹਰਮੋਹਨ ਸਿੰਘ ਗੁੱਡੂ ਨੇ ਪਾਰਟੀ ਲਈ ਦਿਨ ਰਾਤ ਇਕ ਕਰਨ ਅਤੇ ਚੌਣਾਂ ਵਿੱਚ ਹੋਰ ਸਾਥੀਆਂ ਨੂੰ ਨਾਲ ਜੋੜ ਕੇ ਜਿੱਤ ਪ੍ਰਾਪਤ ਕਰਵਾਉਣ ਵਿੱਚ ਪੂਰਾ ਜੋਰ ਲਗਾਉਣਗੇ | ਇਸ ਦੌਰਾਨ  ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਸੋਸ਼ਲ ਮੀਡੀਆ ਇੰਚਾਰਜ ਵਿਕਰਮਜੀਤ ਸਿੰਘ, ਮਹਿਲਾ ਪ੍ਰਧਾਨ ਨੀਤੂ ਵੋਹਰਾ ਬਲਾਕ ਪ੍ਰਧਾਨ ਨਾਨਕ ਸਿੰਘ,ਗੁਰਦੀਪ ਸਿੰਘ, ਜਤਿੰਦਰ ਕੌਰ, ਕਾਜਲ ਅਰੋੜਾ, ਸਰੀਤਾ ਕਪੂਰ, ਵਿਕਰਮ ਸਿੰਘ, ਰੁਚੀ ਬਾਵਾ, ਸੁਖਜੀਵਨ ਸਿੰਘ ਮੋਹੀ, ਸੁਰਿੰਦਰ ਸਿੰਘ ਆਦਿ ਸ਼ਾਮਿਲ ਰਹੇ|
100420cookie-checkਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਨੇ ਦਿੱਤਾ ਅਕਾਲੀ ਦਲ ਨੂੰ ਝਟਕਾ
error: Content is protected !!