ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,1ਸਤੰਬਰ, ( ਪ੍ਰਦੀਪ ਸ਼ਰਮਾ ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਬਿਜਲੀ ਮੁੱਦੇ ਅੱਗੇ ਘਿਰਦੇ ਨਜਰ ਆ ਰਹੇ ਹਨ। ਇੱਕ ਪਾਸੇ ਬਿਜਲੀ ਗਰੰਟੀ ਯੋਜਨਾ ਲੈਕੇ ਆਮ ਆਦਮੀ ਪਾਰਟੀ ਪਿੰਡ ਪਿੰਡ ਪਹੁੰਚ ਰਹੀ ਹੈ। ਲੋਕ ਮਹਿੰਗੀ ਬਿਜਲੀ ਤੋ ਅੱਕ ਕੇ ਅਕਾਲੀ ਸਰਕਾਰ ਵੇਲੇ ਪ੍ਰਾਈਵੇਟ ਸੈਕਟਰ ਨਾਲ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ ਨਾਲ ਮਿਲ ਕੇ ਦਬਾਅ ਬਣਾ ਰਹੇ ਸਨ। ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਨੇ ਬਿਜਲੀ ਸਮਝੌਤੇ ਰੱਦ ਕਰਨ ਤੋ ਨਾਂਹ ਕਰ ਦਿੱਤੀ ਇਸ ਮਾਮਲੇ ਤੇ ਕੈਪਟਨ ਨੂੰ ਘੇਰਦਿਆ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਤੋ ਹਲਕਾ ਇੰਚਾਰਜ਼ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਸਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜਾ ਵਿਧਾਨ ਸਭਾ ਸੈਸਨ ਨੂੰ ਘੱਟ ਤੋ ਘੱਟ 25 ਦਿਨ ਹੋਰ ਅੱਗੇ ਵਧਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਲੋਕ ਮੁੱਦਿਆਂ ਤੋ ਭੱਜ ਰਹੀ ਹੈ ਇਸ ਕਾਰਨ ਹੀ ਉਹ ਪ੍ਰਾਈਵੇਟ ਸੈਕਟਰ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਨਹੀਂ ਕਰ ਰਹੀ ਤੇ ਇਸ ਲਈ ਸੈਸਨ 25 ਦਿਨ ਲਈ ਵਧਾਉਣ ਦੀ ਮੰਗ ਕੀਤੀ ਹੈ ਤਾਂ ਲੋਕ ਮੁੱਦਿਆ ਤੇ ਬਹਿਸ ਹੋ ਸਕੇ।