*ਲੋਕਾਂ ਵਿੱਚ ਖੁੰਡ ਚਰਚਾ ਜੋਰਾਂ ਤੇ
ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਸ੍ਰੀ ਫਤਹਿਗੜ੍ਹ ਸਾਹਿਬ – ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਨੌਜਵਾਨ ਆਗੂ ਜੱਸੀ ਸੋਹੀਆਂ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਵਲੋਂ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਲਗਾਤਾਰ ਆਪਣੀਆ ਸਰਗਰਮੀਆਂ ਤੇਜ ਕੀਤੀਆ ਹੋਈਆ ਹਨ ਅਤੇ ਹਲਕੇ ਦੇ ਲੋਕ ਉਨਾਂ ਨੂੰ ਆਉਣ ਵਾਲੇ ਸੰਭਾਵੀ ਉਮੀਦਵਾਰ ਵਜੋਂ ਦੇਖ ਰਹੇ ਹਨ। ਦੱਸਣਯੋਗ ਹੈ ਕਿ ਚੇਅਰਮੈਨ ਜੱਸੀ ਸੋਹੀਆਂ ਵਾਲਾ ਗਰਾਊਂਡ ਲੇਬਲ ਤੋਂ ਲੋਕਾਂ ਨਾਲ ਜੁੜੇ ਹੋਏ ਹਰ ਵਰਗ ਦੇ ਹਰਮਨ ਪਿਆਰੇ ਆਗੂ ਹਨ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੀ ਨਜਦੀਕੀ ਅਤੇ ਪਾਰਟੀ ਹਾਈਕਮਾਨ ਦੇ ਵਿਸ਼ਵਾਸ ਪਾਤਰ ਹਨ। ਉਨਾਂ ਨੇ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਉਸੇ ਦਿਨ ਤੋਂ ਉਹ ਵੱਖ-ਵੱਖ ਜਿਮੇਂਵਾਰੀਆ ਵਾਲੇ ਅਹੁਦਿਆ ਤੇ ਰਹਿਕੇ ਪਾਰਟੀ ਦੁ ਚੜਦੀਕਲਾ ਲਈ ਕੰਮ ਕਰ ਰਹੇ ਹਨ।
ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਖੰਨਾ, ਅਮਰਗੜ੍ਹ, ਅਮਲੋਹ, ਪਾਇਲ, ਸ੍ਰੀ ਫਤਹਿਗੜ੍ਹ ਸਾਹਿਬ, ਬੱਸੀ ਪਠਾਣਾ, ਰਾਏਕੋਟ, ਸਾਹਨੇਵਾਲ ਅਤੇ ਸਮਰਾਲਾ ਵਿੱਚ ਵੀ ਚੰਗਾ ਆਧਾਰ ਮੰਨਿਆ ਜਾਂਦਾ ਹੈ ਅਤੇ ਇਨਾਂ ਹਲਕਿਆ ਦੇ ਵਲੰਟੀਅਰਾਂ ਨਾਲ ਵੀ ਜੱਸੀ ਸੋਹੀਆਂ ਵਾਲਾ ਦਾ ਚੰਗਾ ਪਿਆਰ ਹੈ। ਜੇਕਰ ਦੇਖਿਆ ਜਾਵੇ ਤਾਂ ਹਲੇ ਤੱਕ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਨਾਮ ਦੇ ਚਰਚੇ ਇਸ ਹਲਕੇ ਅੰਦਰ ਪੂਰੇ ਗਰਮ ਹਨ।
#For any kind of News and advertisement contact us on 980-345-0601
Kindly Like,share and subscribe our News Portal https://charhatpunjabdi.com/wp-login.php
1639500cookie-checkਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ, ਤੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਹੋ ਸਕਦੇ ਨੇ ਆਮ ਆਦਮੀ ਪਾਰਟੀਆ ਦੇ ਉਮੀਦਵਾਰ